ਸੀਨਿਅਰ ਸਹਾਇਕ ਪਵਨ ਕੁਮਾਰ ਹੋਏ ਸੇਵਾਮੁਕਤ, ਸਟਾਫ ਨੇ ਦਿੱਤੀ ਵਧਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਵਿੱਚ ਬਤੋਰ ਸੀਨੀਅਰ ਸਹਾਇਕ ਦੀਆਂ ਸੇਵਾਵਾਂ ਨਿਭਾਉਂਦੇ ਹੋਏ 21 ਸਾਲ ਦੀਆਂ ਸੇਵਾਵਾਂ ਉਪਰੰਤ ਪਵਨ ਕੁਮਾਰ ਦੀ ਵਿਦਾਇਗੀ ਪਾਰਟੀ ਮੋਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਉਹਨਾਂ ਦੀਆ ਵਿਭਾਗ ਨੂੰ ਦਿੱਤੀਆ ਵਡਮੁਲੀਆਂ ਸੇਵਾਵਾਂ ਦੀ ਪ੍ਰਸੰਸਾ ਕਰਦੇ ਹੋਏ ਭਵਿੱਖ ਵਿੱਚ ਉਹਨਾਂ ਦੀ ਚੰਗੀ ਸਿਹਤ ਜਾਬੀ ਦੀ ਕਾਮਨਾ ਕੀਤੀ ।

Advertisements

ਸਿਵਲ ਸਰਜਨ ਦਫਤਰ ਵਿਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਕ ਵਿਦਾਇਗੀ ਸਮਰੋਹ ਅਯੋਜਨ ਕਰਕੇ ਪਵਨ ਕੁਮਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੋਕੇ ਤੇ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ ਸੀਮ ਗਰਗ ਟੀਕਾਕਰਨ ਅਫਸਰ , ਡਿਪਟੀ ਮੈਡੀਕਲ ਅਫਸਰ ਡਾ ਹਰਬੰਸ ਕੋਰ , ਅਮਨਦੀਪ ਸਿੰਘ ਅਕਾਉਟ ਅਫਸਰ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਨਵਦੀਪ ਸਿੰਘ ਪ੍ਰਧਾਨ ਮਨਿਸਟੀਅਲ ਸਟਾਫ , ਸੁਪਰਡੈਟ ਮੁਖਿਤਆਰ ਸਿੰਘ, ਖੇੰਮ ਰਾਜ , ਭੁੰਪਿੰਦਰ ਸਿੰਘ , ਗੁਰਵਿੰਦਰ ਸ਼ਾਨੇ ਤੋ ਹੋਰ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here