ਪਠਾਨਕੋਟ: ਨਗਰ ਨਿਗਮ ਵਿੱਚ ਕਾਂਗਰਸ ਨੇ 36 ਵਾਰਡਾਂ ਤੇ ਜਿੱਤ ਕੀਤੀ ਦਰਜ

ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਜਿਲ੍ਹੇ ਦੀ ਨਗਰ ਨਿਗਮ ਅਤੇ ਨਗਰ ਕੌਸਲ ਸੁਜਾਨਪੁਰ ਦੀਆਂ ਮਿਤੀ 14 ਫਰਵਰੀ 2021 ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਪੰਜਾਬ ਚੋਣ ਕਮਿਸਨਰ ਦੀਆਂ ਹਦਾਇਤਾਂ ਅਨੁਸਾਰ ਹੋਈ। ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਸਲ ਸੁਜਾਨਪੁਰ ਦੀਆਂ ਵੋਟਾਂ ਦੀ ਗਿਣਤੀ ਅੱਜ ਆਰ.ਐਸ.ਡੀ. ਐਸ.ਐਮ.ਡੀ. ਕਾਲਜ ਪਠਾਨਕੋਟ ਵਿਖੇ ਸੰਪੰਨ ਹੋਈ। 

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਰਬਜੀਤ ਸਿੰਘ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜਿਲ੍ਹਾ ਚੋਣਕਾਰ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ 14 ਫਰਵਰੀ ਨੂੰ ਹੋਈਆਂ ਚੋਣਾਂ ਦੀ ਅੱਜ ਗਿਣਤੀ ਮੁਕੰਮਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਵੋਟਾ ਵਾਲੇ ਦਿਨ ਚੋਣ ਅਮਨ ਅਤੇ  ਸਾਂਤੀਪੂਰਵਕ ਮੁਕੰਮਲ ਹੋਈਆਂ ਸਨ ਇਸੇ ਤਰ੍ਹਾਂ ਅੱਜ ਜਿਲ੍ਹਾ ਪਠਾਨਕੋਟ ਦੀ ਨਗਰ ਨਿਗਮ ਅਤੇ ਨਗਰ ਕੌਸਲ ਸੁਜਾਨਪੁਰ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸਬੰਧਤ ਆਰ.ਓ ਅਤੇ ਸਮੁੱਚੇ ਸਟਾਫ ਅਤੇ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜਰੀ ਵਿੱਚ ਮੁਕੰਮਲ ਹੋਈਆਂ। ਉਨ੍ਹਾਂ ਨੇ ਇਸ ਸਮੁੱਚੇ ਚੋਣ ਅਮਲੇ ਨੂੰ ਸਾਂਤੀਪੂਰਵਕ ਚੋਣਾਂ ਕਰਾਉਣ ਤੇ ਸਮੂਹ ਆਰ.ਓ. ਉਨ੍ਹਾਂ ਦੇ ਸਟਾਫ, ਸੁਰੱਖਿਆ ਮੁਲਾਜਮਾਂ, ਅਧਿਕਾਰੀਆਂ ਤੇ ਸਮੂਹ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਲੋਕਤੰਤਰ ਦੀ ਮਜਬੂਤੀ ਅਤੇ ਇਹ ਅਮਲ ਬਹੁਤ ਹੀ ਸਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋਇਆ ਹੈ।

ਅੱਜ ਵੋਟਾਂ ਦੀ ਹੋਈ ਗਿਣਤੀ ਅਨੁਸਾਰ ਨਗਰ ਨਿਗਮ ਪਠਾਨਕੋਟ ਜਿਸ ਅਧੀਨ 50 ਵਾਰਡ ਹਨ ਵਿੱਚੋਂ 36 ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ , ਇੱਕ ਵਾਰਡ ਵਿੱਚ ਸਿਰੋਮਣੀ ਅਕਾਲੀ ਦਲ, 12 ਵਾਰਡਾਂ ਤੇ ਭਾਜਪਾ ਅਤੇ ਇੱਕ ਵਾਰਡ ਤੇ ਅਜਾਦ ਉਮੀਦਵਾਰ ਜੇਤੂ ਰਿਹਾ। ਇਸੇ ਤਰ੍ਹਾਂ ਨਗਰ ਕੌਂਸਲ ਸੁਜਾਨਪੁਰ ਅਧੀਨ 15 ਵਾਰਡਾਂ ਵਿੱਚੋਂ 8 ਵਾਰਡਾਂ ਤੇ ਕਾਂਗਰਸ , 5 ਵਾਰਡਾਂ ਚੋਂ ਭਾਜਪਾ, ਅਤੇ 2 ਅਜਾਦ ਉਮੀਦਵਾਰ ਜੇਤੂ ਰਹੇ।

ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਕਿਹਾ ਕਿ ਚੋਣ ਅਮਲੇ ਵਿੱਚ ਲੱਗੇ ਹਰ ਇਕ ਅਧਿਕਾਰੀਆਂ ਅਤੇ ਕਰਮਚਾਰੀ ਨੇ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ ਅਤੇ ਇਸ ਚੋਣ ਅਮਲ ਨੂੰ ਸਾਂਤੀਪੂਰਕ ਤਰੀਕੇ ਨਾਲ ਮੁਕੰਮਲ ਕੀਤਾ।    

LEAVE A REPLY

Please enter your comment!
Please enter your name here