ਨਗਰ ਨਿਗਮ ਅਧਿਕਾਰੀਆਂ ਦੀ ਹੋਈ ਬੈਠਕ, ਐਸੋਸੀਏਸ਼ਨ ਦਾ ਕੀਤਾ ਗਿਆ ਗਠਨ

ਹੁਸ਼ਿਆਰਪੁਰ (ਦ ਸਟਲੈਰ ਨਿਊਜ਼)। ਨਗਰ ਨਿਗਮ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਬੈਠਕ ਹੋਈ। ਜਿਸ ਵਿੱਚ ਨਗਰ ਨਿਗਮ ਦੇ ਸਾਰੇ ਸਾਹਿਬਾਨ ਹਾਜ਼ਿਰ ਹੋਏ। ਇਸ ਬੈਠਕ ਵਿੱਚ ਸਰਬਸੰਮਤੀ ਨਾਲ ਮਿਉਂਸੀਪਲ ਕਾਰਪੋਰੇਸ਼ਨ ਆਫਿਸਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਿਰਲੇਖ ਅਧੀਨ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ।

Advertisements

ਇਸ ਐਸੋਸੀਏਸ਼ਨ ਵਿੱਚ ਸਰਬਸੰਮਤੀ ਨਾਲ ਨਰੇਸ਼ ਬੱਤਰਾ ਨਿਗਮ ਇੰਜੀਨੀਅਰ ਨੂੰ ਚੇਅਰਮੈਨ, ਕੁਲਦੀਪ ਸਿੰਘ ਨਿਗਮ ਇੰਜੀਨੀਅਰ ਨੂੰ ਪ੍ਰਧਾਨ, ਲਖਵੀਰ ਸਿੰਘ ਐਮਟੀਪੀ ਨੂੰ ਸੀਨੀਅਰ ਵਾਇਸ ਪ੍ਰਧਾਨ, ਰਕੇਸ਼ ਮਰਵਾਹਾ ਚੀਫ ਸੈਨੇਟਰੀ ਇੰਸਪੈਕਟਰ ਨੂੰ ਉਪਪ੍ਰਧਾਨ, ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ ਨੂੰ ਜਨਰਲ ਸਕੱਤਰ, ਅਸ਼ਵਨੀ ਕੁਮਾਰ ਇੰਸਪੈਕਟਰ ਨੂੰ ਕੈਸ਼ਿਅਰ, ਅਮਿਤ ਕੁਮਾਰ ਸੁਪਰਡੇਂਟ ਨੂੰ ਪ੍ਰੈਸ ਸਕੱਤਰ, ਵਿਨੋਦ ਕੁਮਾਰ ਐਸਐਫਓ ਨੂੰ ਕਾਰਜਕਾਰੀ ਮੈਂਬਰ, ਪਵਨ ਕੁਮਾਰ ਜੂਨੀਅਰ ਇੰਜੀਨੀਅਰ ਨੂੰ ਕਾਰਜਕਾਰੀ ਮੈਂਬਰ, ਮੁਕਲ ਕੇਸਰ ਇੰਸਪੈਕਟਰ ਨੂੰ ਕਾਰਜਕਾਰੀ ਮੈਂਬਰ ਅਤੇ ਸੰਜੀਵ ਅਰੋੜਾ ਇੰਸਪੈਕਟਰ ਦੀ ਬਤੌਰ ਕਾਰਕਾਰੀ ਮੈਂਬਰ ਦੀ ਚੋਣ ਕੀਤੀ ਗਈ। ਪ੍ਰਧਾਨ ਵਲੋਂ ਹਾਜ਼ਰ ਮੈਂਬਰਾਂ ਨੂੰ ਇਸ ਐਸੋਸੀਏਸ਼ਨ ਦੇ ਗਠਨ ਦੇ ਮੰਤਵ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਐਸੋਸੀਏਸ਼ਨ ਦਾ ਮੁੱਖ ਮੰਤਵ ਵੱਖ-ਵੱਖ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ-ਸਮੇਂ ਤੇ ਦਰਪੇਸ਼ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹੱਲ ਕਰਵਾਉਣਾ ਹੈ।

LEAVE A REPLY

Please enter your comment!
Please enter your name here