ਕਰੋਨਾ ਨੂੰ ਹਰਾਉਣ ਲਈ ਕੋਵਿਡ ਵੈਕਸੀਨ ਜਰੂਰ ਲਗਵਾਉ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੋਵਿਡ-19 ਟੀਕਾਕਰਨ ਦੀ ਦਫਤਰ ਸਿਵਲ ਸਰਜਨ ਦੇ ਦਫਤਰਾ ਅਮਲੇ ਦਾ ਟੀਕਾਕਰਨ ਕੀਤਾ ਗਿਆ। ਇਸ ਮੋਕੇ ਅਕਾਉਟ ਅਫਸਰ ਅਮਨਦੀਪ ਸਿੰਘ ਅਤੇ ਸੁਪਰਡੈਟ ਮੁਖਤਿਆਰ ਸਿੰਘ ਨੇ ਟੀਕਾਕਰਨ ਕਰਵਾ ਕੇ ਸਮੁੱਚੇ ਅਮਲੇ ਨੂੰ ਆਪਣਾ ਟੀਕਾਕਰਨ ਕਰਵਾਉਣ ਲਈ ਪ੍ਰੇਰਤ ਕੀਤਾ। ਇਸ ਮੋਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਇਹ ਟੀਕਾ ਬਿਲਕੁਲ ਸੁਰੱਖਿਅਤ ਅਤੇ ਅਸਰਦਾਇਕ ਹੈ।

Advertisements

ਬਿਨਾ ਝਿਜਕ ਇਹ ਟੀਕਾ ਸਾਨੂੰ ਲਗਾਵਾਉਣਾ ਚਾਹੀਦਾ ਤਾ ਜੋ ਅਸੀ ਦੇਸ਼ ਵਿੱਚੋ ਕੋਰੋਨਾ ਬਿਮਾਰੀ ਦਾ ਖਤਾਮਾ ਕਰਕੇ ਪੰਜਾਬ ਫਾਈਟਸ ਕੋਰੋਨਾ ਮਿਸਨ ਫਤਿਹੇ ਨੂੰ ਪ੍ਰਾਪਤ ਕਰ ਸਕੀਏ। ਉਹਨਾਂ ਦੱਸਿਆ ਕਿ ਬਹੁਤ ਸਾਰੇ ਸਿਹਤ ਵਿਭਾਗ ਦੇ ਕਰਮਚਾਰੀਆ ਅਤੇ ਅਧਿਕਾਰੀਆਂ ਨੇ ਇਸ ਦੀ ਦੂਜੀ ਖੁਰਾਕ ਵੀ ਲੈ ਲਈ ਹੈ ਤੇ ਜਿਹੜੇ ਸਿਹਤ ਵਿਭਾਗ ਦੇ ਕਾਮੇ ਰਹਿਦੇ ਹਨ ਉਹ ਜਲਦ ਤੇ ਜਲਦ ਇਹ ਟੀਕਾ ਲਗਵਾ ਲੈਣ।

LEAVE A REPLY

Please enter your comment!
Please enter your name here