ਫਿਰੋਜ਼ਪੁਰ: ਸਿਹਤ ਵਿਭਾਗ ਵੱਲੋਂ ਸਾਇਕਲ ਜਾਗਰੂਕਤਾ ਰੈਲੀ ਆਯੋਜਿਤ, ਸਿਵਲ ਸਰਜਨ ਰਾਜਿੰਦਰ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਕੀਤਾ ਰਵਾਨਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਨੈਸ਼ਨਲ ਪ੍ਰੋਗ੍ਰਾਮ ਫਾਰ ਕੰਟਰੋਲ ਆਫ ਕੈਂਸਰ, ਡਾਇਬਟੀਜ਼, ਕਾਰਡੀਓਵਸਕੁਲਰ ਡਿਜ਼ੀਜ਼ਜ਼ ਐਂਡ ਸਟਰੋਕ ਅਧੀਨ ਸ਼ਰੀਰਕ ਕਸਰਤ ਅਤੇ ਫਿਜ਼ੀਕਲ ਫਿਟਨੈਸ ਨੂੰ ਪ੍ਰੋਤਸਾਹਿਤ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਦੀ ਰਹਿਨੁਮਾਈ ਹੇਠ ਇੱਕ ਸਾਇਕਲ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। ਇਸ ਰੈਲੀ ਵਿੱਚ ਹੁਸੈਨੀਵਾਲਾ ਰਾਈਡਰਜ਼ ਗਰੁੱਪ ਫਿਰੋਜ਼ਪੁਰ ਦੇ ਪ੍ਰਤੀਭਾਗੀਆਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।ਇਸ ਰੈਲੀ ਨੂੰ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ਼ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਰੈਲੀ ਫਿਰੋਜ਼ਪੁਰ ਦੇ ਵੱਖ ਵੱਖ ਇਲਾਕਿਆਂ ਵਿੱਚ ਸ਼ਰੀਰਕ ਗਤੀਵਿਧੀ/ਕਸਰਤ ਪ੍ਰਤੀ ਜਾਗਰੂਕਤਾ ਸੰਦੇਸ਼ ਦਿੰਦੀ ਹੋਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਮਾਪਤ ਹੋਈ।

Advertisements

ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ:ਰਾਜਿੰਦਰ ਰਾਜ਼ ਨੇ ਕਿਹਾ ਕਿ ਕੈਂਸਰ, ਸ਼ੂਗਰ,ਦਿਲ ਦੀਆਂ ਬੀਮਾਰੀਆਂ ਅਤੇ ਸਟਰੋਕ ਆਦਿ ਲਾਈਫ ਸਟਾਈਲ ਦੀਆਂ ਬੀਮਾਰੀਆਂ ਹਨ ਅਤੇ ਸਿਹਤਮੰਦ ਜੀਵਨ ਜਾਂਚ ਅਪਨਾ ਕੇ ਅਸੀਂ ਇਹਨਾਂ ਸਾਰੀ ਲਾਈਫ ਸਟਾਈਲ ਬੀਮਾਰੀਆਂ ਤੋਂ ਬਚ ਸਕਦੇ ਹਾਂ। ਇਸ ਸਿਲਸਿਲੇ ਵਿੱਚ ਸ਼ਰੀਰਕ ਗਤੀਵਿਧੀਆਂ ਸਾਇਕਲਿੰਗ, ਸੈਰ, ਕੋਈ ਵੀ ਖੇਡ ਖੇਡਣਾ ਅਤੇ ਯੋਗਾ ਆਦਿ ਉੱਤਮ ਸਾਧਨ ਹਨ। ਇਸ ਅਵਸਰ ਤੇ ਹੁਸੈਨੀ ਵਾਲਾ ਰਾਈਡਰਜ਼ ਦੇ ਸੋਹਨ ਸਿੰਘ ਸੋਢੀ ਅਤੇ ਉਨ੍ਹਾਂ ਦਾ ਗਰੁੱਪ, ਸਹਾਇਕ ਸਿਵਲ ਸਰਜਨ ਡਾ: ਸੰਜੀਵ ਗੁਪਤਾ ,ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸ਼ੁਸ਼ਮਾਂ ਠੱਕਰ, ਸੀਨੀਅਰ ਮੈਡੀਕਲ ਅਫਸਰ ਡਾ: ਮੀਨਾਕਸ਼ੀ ਅਬਰੋਲ, ਐਪੀਡੀਮਾਲੋਜਿਸਟ ਡਾ:ਯੁਵਰਾਜ ਨਾਰੰਗ, ਡਾ:ਸੋਨੀਆ ਚੌਧਰੀ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਵਿਕਾਸ ਕਾਲੜਾ ਅਤੇ ਵਿਭਾਗ ਦਾ ਹੋਰ ਸਟਾਫ ਹਾਜ਼ਿਰ ਸੀ। ਪ੍ਰੋਗ੍ਰਾਮ ਦੀ ਸਫਲਤਾ ਵਿੱਚ ਸੱਤਪਤਲ ਸਿੰਘ, ਸਾਹਿਲ ਕਟਾਰੀਆ ,ਚਮਕੌਰ ਸਿੰਘ ਅਤੇ ਕਰਨ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।  

LEAVE A REPLY

Please enter your comment!
Please enter your name here