ਨਸ਼ਾ ਛੱਡ ਚੁੱਕੇ ਨੋਜਵਾਨਾਂ ਨੂੰ ਮਿਸ਼ਨ ਰੈੱਡ ਸਕਾਈ ਤਹਿਤ ਰੋਜ਼ਗਾਰ ਦੇ ਸਮਰੱਥ ਬਣਾਇਆ ਜਾਵੇਗਾ: ਏ.ਡੀ.ਸੀ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੋਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦਿਵਾਉਣ ਲਈ ਮਿਸ਼ਨ ਰੈਡ ਸਕਾਈ ਸ਼ੁਰੂ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਵੱਖ-ਵੱਖ  ਵਿਭਾਗਾਂ ਦੇ ਅਧਿਕਾਰੀਆਂ ਨਾਲ ਜੂਮ ਮੀਟਿੰਗ ਰਾਹੀਂ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਵੱਖ-ਵੱਖ ਵਿਭਾਗਾਂ ਦੇ 50 ਅਧਿਕਾਰੀਆਂ ਨੂੰ ਮਿਸ਼ਨ ਰੈਡ ਸਕਾਈ ਅਫਸਰ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਪੜ੍ਹਾਅ ਦੋਰਾਨ ਨਸ਼ਾ ਛੱਡ ਚੁੱਕੇ ਅਤੇ ਇਲਾਜ ਅਧੀਨ ਨੋਜਵਾਨਾਂ ਨੂੰ ਰੈਡ ਸਕਾਈ ਅਫਸਰਾਂ ਵਲੋਂ ਉਨ੍ਹਾਂ ਦੀ ਵਿਅਕਤੀਗਤ ਪੱਧਰ ’ਤੇ ਕੋਸਲਿੰਗ ਕੀਤੀ ਜਾਵੇਗੀ ਤੇ ਬਾਅਦ ਵਿਚ ਉਨ੍ਹਾਂ ਦੀ ਯੋਗਤਾ ਅਨੁਸਾਰ ਨੋਕਰੀ ਤੇ ਸਵੈ-ਰੋਜ਼ਗਾਰ ਲਈ ਉਨ੍ਹਾਂ ਦੀ ਪਰਖ ਕੀਤੀ ਜਾਵੇਗੀ।

Advertisements

ਉਨ੍ਹਾਂ ਕਿਹਾ ਕਿ ਇੱਕ ਮਿਸ਼ਨ ਰੈਡ ਸਕਾਈ ਅਫਸਰ ਨੂੰ 10 ਨੋਜਵਾਨ ਦਿੱਤੇ ਜਾਣਗੇ, ਜੋ ਇਨ੍ਹਾਂ ਨੋਜਵਾਨਾਂ ਦਾ ਰੋਜ਼ਗਾਰ ਲਈ ਡਾਟਾ ਤਿਆਰ ਕਰਨਗੇ ਤੇ ਬਾਅਦ ਵਿਚ ਯੋਗ ਨੋਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਨੋਕਰੀ ਦਿਵਾਈ ਜਾਵੇਗੀ। ਏ.ਡੀ.ਸੀ.(ਵਿਕਾਸ) ਨੇ ਦੱਸਿਆ ਕਿ ਜਿਹੜੇ ਨੋਜਵਾਨ ਪਹਿਲਾਂ ਤੋਂ ਹੀ ਕੰਮ ਜਾਣਦੇ ਹਨ, ਪਰ ਨੋਕਰੀ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੂੰ ਸਵੈ ਰੋਜ਼ਗਾਰ ਸਕੀਮਾਂ ਤਹਿਤ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਮਹੁੱਈਆ ਕਰਵਾਇਆ ਜਾਵੇਗਾ। ਮੀਟਿੰਗ ਵਿਚ ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ, ਪਲੇਸ਼ਮੈਂਟ ਅਫਸਰ,ਰਕੇਸ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here