ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੇ 12 ਮਾਰਚ ਦੇ ਪਟਿਆਲਾ ’ਚ ਸੂਬਾ ਪੱਧਰੀ ਧਰਨੇ ’ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੇਬਰ ਅਤੇ ਖੇਤੀ ਕਾਨੂੰਨਾਂ ਵਿਚ ਤਬਦੀਲੀਆਂ ਕਰਨ ਪਿਛੇ ਛੁਪੀ ਅਸਲੀਅਤ ਬਾਰੇ ਚੇਤੰਨ ਕਰਨ ਕੇ ਸਾਂਝੇ ਸੰਘਰਸ਼ਾਂ ਵਿਚ ਇਕਜੁਟ ਹੋ ਕੇ ਸਰਕਾਰਾਂ ਦੇ ਲੋਕ ਮਾਰੂ ਫੈਸਲਿਆਂ ਨੂੰ ਮੋੜਾ ਦੇਣ ਲਈ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ 12 ਮਾਰਚ 2021 ਨੂੰ ਪਟਿਆਲੇ ਦੀ ਧਰਤੀ ’ਤੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਲਈ ਅੱਜ ਵੱਖ ਵੱਖ ਠੇਕਾ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦੀ ਹੋਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ਵਿਖੇ ਸਾਂਝੇ ਤੌਰ ’ਤੇ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਵੱਖ-ਵੱਖ ਠੇਕਾ ਮੁਲਾਜਮ ਤੇ ਰੈਗੂਲਰ ਮੁਲਾਜ਼ਮ ਪੈਨਸ਼ਨ ਐਸੋਸੀਏਸ਼ਨ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਨੇ ਹਿੱਸਾ ਲਿਆ।

Advertisements

ਇਸ ਮੌਕੇ ਤੇ ਗੁਰਦਿਆਲ ਸਿੰਘ ਭੰਗਲ ਜਲ ਸਪਲਾਈ ਤੋ ਓਂਕਾਰ ਸਿੰਘ ਰੋਡਵੇਜ਼ ਰਜਿੰਦਰ ਸਿੰਘ ਤੇ ਪਾਵਰਕਾਮ ਤੋ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਦੇਸੀ-ਵਿਦੇਸ਼ੀ ਕਾਰਪੋਰੇਟਰਾਂ ਦੀ ਪਹਿਲਾਂ ਤੋਂ ਜਾਰੀ ਲੁੱਟ ਅਤੇ ਜਬਰ ਦੇ ਹੱਲੇ ਨੂੰ ਹੋਰ ਤਿੱਖਾ ਕਰਨ ਲਈ ਖੇਤੀ ਅਤੇ ਜਰੂਰੀ ਸੇਵਾਵਾਂ ਦਾ ਨਿੱਜੀਕਰਨ ਕਰਨ, ਖੇਤੀ ਅਤੇ ਲੇਬਰ ਕਾਨੂੰਨਾਂ ਵਿਚ ਕੀਤੀਆਂ ਤਬਾਹਕੁੰਨ ਤਬਦੀਲੀਆਂ ਨੂੰ ਰੱਦ ਕਰਵਾਉਣ ਲਈ ਪਹਿਲਾਂ ਤੋਂ ਜਾਰੀ ਸੰਘਰਸ਼ ਹੋਰ ਤਿੱਖਾ ਕਰਨ ਲਈ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ 12 ਮਾਰਚ 2021 ਨੂੰ ਪਟਿਆਲਾ ਵਿਚ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸਨੂੰ ਸਫਲ ਬਣਾਉਣ ਲਈ ਅੱਜ ਇਥੇ ਵੱਖ ਵੱਖ ਜੱਥੇਬੰਦੀਆਂ ਦੇ ਠੇਕਾ ਮੁਲਾਜਮਾਂ ਨੂੰ ਪਰਿਵਾਰਾਂ ਸਮੇਤ ਕਾਫਲੇ ਬੰਨ ਪਟਿਆਲੇ ਪਹੁੰਚਣ ਲਈ ਲਾਮੰਦ ਕੀਤਾ ਗਿਆ।

ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰੀ ਅਦਾਰਿਆਂ ਅਤੇ ਖੇਤੀ ਕਾਰੋਬਾਰ ਦਾ ਨਿੱਜੀਕਰਣ ਬੰਦ ਕਰੋ। ਖੇਤੀ ਅਤੇ ਲੇਬਰ ਕਾਨੂੰਨਾਂ ’ਚ ਕੀਤੀਆਂ ਤਬਾਹਕੁੰਨ ਤਬਦੀਲੀਆਂ ਰੱਦ ਕਰੋ। ਸਮੂਹ ਵਿਭਾਗਾਂ ’ਚ ਕੰਮ ਕਰਦੇ ਆਊਟਸੋਰਸਿੰਗ,ਇਨਲਿਸਟਮੈਂਟ, ਠੇਕੇਦਾਰਾਂ,ਕੰਪਨੀਆਂ, ਸੁਸਾਇਟੀਆਂ, ਕੰਟਰੈਕਚੂਅਲ, ਵਰਕਚਾਰਜਡ,ਡੇਲੀਵੇਜ, ਆਡਹਾਕ, ਮਾਣਭੱਤਿਆਂ ਰਾਹੀ ਲੱਗੇ ਠੇਕਾ ਮੁਲਾਜਮਾਂ ਨੂੰ ਪਿੱਤਰੀ ਵਿਭਾਗਾਂ ’ਚ ਲਿਆ ਕੇ ਬਿੰਨਾ ਸ਼ਰਤ ਰੈਗੂਲਰ ਕਰੋ। ਆਹਲੂਵਾਲੀਆਂ ਕਮੇਟੀ ਦੀਆਂ ਸਾਰੀਆਂ ਸਿਫਾਰਸ਼ਾਂ ਰੱਦ ਕਰੋ। ਬਿਜਲੀ ਐਕਟ 2003 ਅਤੇ 2020 ਰੱਦ ਕਰੋ। ਠੇਕਾ ਕਾਮਿਆਂ ਦੀ 3 ਸਾਲ, 5 ਸਾਲ ਅਤੇ 10 ਸਾਲਾਂ ਸੇਵਾ ਉਪਰੰਤ ਉਤਮ ਅਹੁਦੇ ਦਾ ਤਨਖਾਹ ਸਕੇਲ ਦਿੱਤਾ ਜਾਵੇ। ਸਭ ਲਈ ਸਸਤਾ ਰਾਸ਼ਨ, ਸਸਤੀ ਵਿੱਦਿਆ,ਸਸਤੀਆਂ ਸੇਹਤ ਸਹੂਲਤਾਂ ਅਤੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ। ਠੇਕਾ ਕਾਮਿਆਂ ਦੀ ਜਬਰੀ ਛਾਂਟੀ ਬੰਦ ਕਰਕੇ ਕੱਢੇ ਕਾਮੇ ਬਹਾਲ ਕਰੋ। ਠੇਕਾ ਮੁਲਾਜਮਾਂ ਦੀ ਮਹੀਨਾਵਾਰ ਤਨਖਾਹਾਂ, ਈ.ਪੀ.ਐਫ. ਅਤੇ ਈ.ਐਸ.ਆਈ.ਈ. ਕਟੌਤੀ ਦੇ ਮਹੀਨਾਵਾਰ ਵੇਰਵੇ ਜਾਰੀ ਕਰੋ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਉਪਰੋਕਤ ਮੰਗਾਂ ਦਾ ਨਿਪਟਾਰਾ ਕਰਵਾਉਣ ਲਈ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਇਕੋ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਪਿੰਡਾਂ ਵਿੱਚ ਮਿਤੀ 4 ਮਾਰਚ ਨੂੰ ਸਹਿਰ ਖਰੜ ਤੇ ਹੋਸ਼ਿਆਰਪੁਰ ਜਿਲ੍ਹੇ ਦੇ ਨੇੜੇ ਦੇ ਪਿੰਡਾਂ ਵਿੱਚ ਢੋਲ ਮਾਰਚ ਕੀਤੇ ਜਾਣ ਗਏ ਅਤੇ 12 ਮਾਰਚ ਨੂੰ ਸਮੂਹ ਵਿਭਾਗਾਂ ਦੇ ਠੇਕਾ ਕਾਮੇ ਪਟਿਆਲੇ ਵੱਲ ਕੂਚ ਕੀਤਾ ਜਾਵੇਗਾ। ਤਾਂ ਜੋ ਹਾਕਮ ਸਰਕਾਰਾਂ ਨੂੰ ਸਾਂਝੀਆਂ ਮੰਗਾਂ ਨੂੰ ਮਨਵਾਉਣ ਲਈ ਮਜਬੂਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here