66 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 8492, 318 ਐਕਟਿਵ, ਇਕ ਮੌਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਦੇ ਕੁਝ ਜਿਲਿਆ ਅਤੇ ਤੋ ਹਰ ਰਾਜਾ ਵਿੱਚ ਪਿਛਲੇ ਦਿਨਾ ਵਿੱਚ ਕੋਰੋਨਾ ਪਾਜੇਟਿਵ ਕੇਸ ਵੱਧੇ ਹਨ ਤੇ ਹੁਸ਼ਿਆਰਪੁਰ ਜਿਲੇ ਵਿੱਚ ਵੀ ਪਾਜੇਟਿਵ ਕੇਸਾ ਵਿੱਚ ਵਾਧਾ ਹੋਇਆ ਹੈ ਜਿਸ ਨੂੰ ਦੇਖ ਦੇ ਹੇਏ ਸਿਹਤ ਵਿਭਾਗ ਵਿਭਾਗ ਵੱਲੋ ਲਗਾਤਰ ਸੈਪਲ ਲਏ ਜਾ ਰਹੇ ਹਨ ਤੇ ਸੈਪਲਾ ਵਿੱਚ ਵੱਡੀ ਪੱਧਰ ਤੇ ਵਾਧਾ ਕੀਤੀ ਜਾ ਰਿਹਾ ਹੈ । ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2699 ਨਵੇ ਸੈਪਲ ਲੈਣ  ਨਾਲ ਅਤੇ   1746 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  66  ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 8492 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 305838 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  294538  ਸੈਪਲ  ਨੈਗਟਿਵ,  ਜਦ ਕਿ 4506 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 187` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 366 ਹੈ । ਐਕਟਿਵ ਕੇਸਾ ਦੀ ਗਿਣਤੀ  318 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7974  ਹੈ । 

Advertisements

ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਅੱਜ 66 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 10 ਪਾਜੇਟਿਵ ਮਰੀਜ ਹਨ, ਤੇ  ਬਾਕੀ 56ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ । ਕਰੋਨਾ ਨਾਲ ਜਿਲੇ ਵਿੱਚ ਇਕ ਮੌਤ ਹੋਈ ਹੈ (1) 72 ਸਾਲਾ ਔਰਤ ਵਾਸੀ ਬੱਸੀ ਕਲਾ ਦੀ ਮੌਤ ਡੀ. ਐਮ. ਸੀ. ਲੁਧਿਆਣਾ ਵਿਖੇ ਹੋਈ ਹੈ ਇਸ ਮੋਕੇ ਉਹਨਾ ਦੱਸਿਆ ਕਿ ਬਲਾਕ ਪੋਸੀ ਦੇ ਪਿੰਡ ਸੋਲੀ ਵਿਖੇ ਇਕੋ ਘਰ ਦੇ 6 ਮਰੀਜ ਪਾਜੇਟਿਵ ਆਏ ਹਨ , ਗੋਰਮਿੰ ਮਿਡਲ ਸਕੂਲ ਟਾਹਲੀਵਾਲ ਦੇ 2 ਅਧਿਆਪਕ ਪਾਜੇਟਿਵ ਆਏ ਹਨ , ਗੋਰਮਿੰਟ ਮਿਡਲ ਸਕੂਲ ਬਾਗਪੁਰ ਦਾ ਇਕ ਟੀਚਰ ਪਾਜੇਟਿਵ ਪਾਇਆ ਗਿਆ ਹੈ ਅਤੇ ਐਮ. ਆਰ. ਇੰਟਰ ਸਕੂਲ ਪਨਾਮ ਦਾ ਇਕ ਅਧਿਆਪਕ ਪਾਜੇਟਿਵ ਪਾਇਆ ਗਿਆ ਹੈ ਸੀਨੀਅਰ ਮੈਡੀਕਲ ਸਕੂਲ ਗੰੜਸੰਕਰ 4 ਬੱਚੇ ਪਾਜੇਟਿਵ ਆਏ ਹਨ ।

ਸਿਵਲ ਸਰਜਨ ਨੇ ਹ ਵੀ ਦੱਸਿਆ ਕਿ ਸਕੂਲਾ ਵਿੱਚ ਲਗਾਤਰ ਟੀਮਾਂ ਸੈਪਲਿੰਗ ਕਰਨ ਜਾ ਰਹੀਆ ਹਨ ਅਤੇ ਸਕੂਲਾ ਨੂੰ ਸੈਨੇਟਾਆਜ ਕੀਤਾ ਜਾ ਰਿਹਾ ਹੈ । ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here