ਚੋਣਾਂ ਦੋਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਐਸ.ਡੀ.ਐਮ. ਪਠਾਨਕੋਟ ਨੇ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਤ

ਪਠਾਨਕੋਟ(ਦ ਸਟੈਲਰ ਨਿਊਜ਼)। ਉਪ ਮੰਡਲ ਮੈਜਿਸਟਰੇਟ ਪਠਾਨਕੋਟ ਗੁਰਸਿਮਰਨ ਸਿੰਘ ਢਿੱਲੋ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਐਸ.ਡੀ.ਐਮ. ਦਫ਼ਤਰ ਵਿਖੇ ਇੱਕ ਟ੍ਰੇਨਿੰਗ ਮੀਟਿੰਗ ਰੱਖੀ ਗਈ। ਮੀਟਿੰਗ ਦੋਰਾਨ ਹਾਜਰ ਸਮੂਹ ਸੈਕਟਰ ਅਫ਼ਸਰਾਂ ਅਤੇ ਇਲੈਕਸ਼ਨ ਸੈਲ ਦੇ ਦਫ਼ਤਰੀ ਅਮਲੇ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਗਰੁਡਾ ਐਪ, ਵੋਟਰ ਹੈਲਪ ਲਾਈਨ, ਐਨ.ਵੀ.ਐਸ.ਪੀ.ਪੋਰਟਲ ਦੀ ਸੰਪੂਰਨ ਜਾਣਕਾਰੀ ਦਿੱਤੀ ਗਈ ਅਤੇ ਇਹ ਟ੍ਰੇਨਿੰਗ ਬੀ.ਐਲ.ਉਜ. ਨੂੰ ਦੇਣ ਲਈ ਸੈਕਟਰ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ।

Advertisements

ਇਸ ਤੋਂ ਇਲਾਵਾ ਮੀਟਿੰਗ ਵਿੱਚ ਐਸ.ਡੀ.ਐਮ. ਪਠਾਨਕੋਟ ਸ. ਗੁਰਸਿਮਰਨ ਸਿੰਘ ਢਿੱਲੋ ਨੇ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਪਠਾਨਕੋਟ ਦੀਆਂ ਚੋਣਾਂ ਵਿੱਚ ਬਿਹਤਰ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਜਿਨ੍ਹਾਂ ਵਿੰਚ ਸ. ਇੰਦਰਜੀਤ ਸਿੰਘ ਸੁਪਰਡੰਟ, ਪਰਮਜੀਤ ਕੁਮਾਰ ਸੁਪਰਡੰਟ, ਮੇਜਰ ਪਰਮਿੰਦਰ ਸਿੰਘ ਸੁਪਰਡੰਟ, ਵਿਪਨ ਦੀਪ ਰੀਡਰ, ਕੁਲਦੀਪ ਸਿੰਘ ਇਲੈਕਸ਼ਨ ਸੈਲ, ਮੋਟੀਂ ਆਲੇ ਇਲੈਕਸ਼ਨ ਸੈਲ, ਭਾਗ ਸਿੰਘ ਇਲੈਕਸ਼ਨ ਸੈਲ, ਬਿ੍ਰਜੇਸ ਕੁਮਾਰ ਸਟੈਨੋ, ਕੁੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ, ਮਨੋਜ਼ ਸਰਮਾਂ ਲੇਬਰ ਇਨਫੋਰਸਮੈਂਟ ਅਫ਼ਸਰ, ਵਰਿੰਦਰ ਕੁਮਾਰ ਡੀ.ਐਸ.ਐਸ.ੳ, ਪਵਨ ਕੁਮਾਰ ਲੈਕਚਰਾਰ, ਨਿਤਿਸ਼ ਕੁਮਾਰ ਕਲਰਕ, ਰਾਜੇਸ ਕੁਮਾਰ ਕਲਰਕ, ਅੰਕੁਰ ਸਰਮਾਂ ਐਸ.ਡੀ.ੳ, ਜ਼ਸਪਾਲ ਸਿੰਘ ਦਫ਼ਤਰ ਕਾਨੂੰਗੋ, ਮਨੋਜ਼ ਕੁਮਾਰ ਜੇ.ਈ, ਜਤਿੰਦਰ ਕੁਮਾਰ ਜੇ.ਈ , ਧੀਰਜ ਪਟਿਆਲ ਜੇ.ਈ, ਅਜ਼ੈ ਬੈਂਸ ਸੈਂਟਰੀ ਇੰਸਪੈਕਟਰ, ਰਾਏ ਸਿੰਘ ਕੰਪਿਊਟਰ ਟੀਚਰ, ਸੰਜੀਵ ਕੁਮਾਰ ਇਲੈਕਸ਼ਨ ਸੈਲ, ਅਸ਼ੀਸ ਕੁਮਾਰ ਇਲੈਕਸ਼ਨ ਸੈਲ, ਸਵਿੰਦਰ ਕੁਮਾਰ ਇਲੈਕਸ਼ਨ ਸੈਲ, ਜ਼ੋਗਿੰਦਰ ਪਾਲ ਇਲੈਕਸ਼ਨ ਸੈਲ, ਰਮੇਸ਼ ਕੁਮਾਰ ਇਲੈਕਸ਼ਨ ਸੈਲ  ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ।

LEAVE A REPLY

Please enter your comment!
Please enter your name here