ਜਨ ਔਸ਼ਧੀ ਕੇਂਦਰਾਂ ਦਾ ਮੱਕਸਦ ਲੋੜਵੰਦਾਂ ਮਰੀਜਾਂ ਨੂੰ ਸਸਤੇ ਭਾਅ ਤੇ ਦਵਾਈਆਂ ਉਪਲੱਬਧ ਕਰਵਾਉਣਾ: ਡਾ ਘੋਤੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਨ ਔਸ਼ਧੀ ਕੇਂਦਰਾਂ ਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ ਜਿਸ ਦਾ ਮੱਕਸਦ ਲੋੜਵੰਦਾਂ ਮਰੀਜਾਂ ਨੂੰ ਸਸਤੇ ਭਾਅ ਤੇ ਦਵਾਈਆਂ ਉਪਲਬਧ ਕਰਕੇ ਉਹਨਾਂ ਲਈ ਪ੍ਰਭਾਵੀ ਸਿਹਤ ਸਹੂਲਤਾਂ ਦਾ ਪ੍ਰਬਧ ਕਰਨਾ ਹੈ । ਜਨ ਔਸ਼ਧੀ ਕੇਦਰਾਂ ਤੇ ਦਿਲ ਦੀਆ ਬਿਮਾਰੀਆ ਸ਼ੂਗਰ ਤੇ ਇਲਾਵਾਂ ਦੂਸਰੇ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆ  ਦਵਾਈਆਂ 50 ਤੋ 90 ਵੇ ਫੀ ਸਦੀ ਸਸਤੀਆ ਮਿਲਦੀਆ ਹਨ , ਇਹ ਦਵਾਈਆਂ ਸਸਤੀਆਂ ਹੋਣ ਦੇ ਨਾਲ ਨਾਲ ਬਿਮਾਰੀ ਦੇ ਅਸਰ ਦਾਇਕ ਵੀ ਹਨ ਇਹਨਾਂ ਗੱਲਾ ਦਾ ਪ੍ਰਗਟਾਵਾ ਸਿਵਲ ਸਰਜਨ ਡਾ ਰਣਜੀਤ ਸਿੰਘ ਵੱਲੋ ਜਨ ਔਸਧੀ ਦਿਵਸ ਤੇ ਮਨਾਏ ਜਾਣ ਵਾਲੇ ਹਫਤੇ ਦੇ ਸਬੰਧ ਵਿੱਚ ਸਿਹਤ ਵਿਭਾਗ ਵੱਲੋ ਇਕ ਜਾਗਰੂਕਤਾ ਰੈਲੀ ਨੂੰ ਝੰਡੀ ਦੇਣ ਮੋਕੇ ਕੀਤਾ ।

Advertisements

ਇਸ ਮੋਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਬੀ ਸੀ ਸੀ ਅਮਨਦੀਪ ਸਿੰਘ , ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ , ਨਵਿਤਾ , ਜਸਵਿੰਦਰ ਕੋਰ  ਤੇ ਸਿਖਲਾਈ  ਸਕੂਲ ਦਾ ਸਟਾਫ ਹਾਜਰ ਸੀ ਹੋਰ ਜਾਣਕਾਰੀ ਸਾਝੀ ਕਰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਇਹ ਜਨ ਔਸਧੀ ਕੇਦਰ ਲੋੜਵੰਦ ਮਰੀਜਾਂ ਲਈ ਬਹੁਤ ਲਾਭਦਾਇਕ ਸਿਧ ਹੋ ਰਹੇ ਹਨ ਅਤੇ ਸਰਕਾਰ ਵੱਲੋ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ ਆਉਣ ਵਾਲੇ ਪਰਿਵਾਰਾ ਲਈ ਸਲਾਨਾ 5 ਲੱਖ ਤੱਕ ਦੇ ਇਲਾਜ ਦੀ ਸਹੂਲਤ ਸਰਕਾਰੀ ਅਤੇ ਮੰਨਜੂਰ ਸੂਧਾ ਪ੍ਰਾਈਵੇਟ ਹਸਪਤਾਲਾ ਵਿੱਚ ਉਪਲੱਬਧ  ਹੈ ਅਤੇ ਯੋਗ ਲਾਭ ਪਾਤਰੀਆਂ ਨੂੰ ਇਸ ਯੋਜਨਾ ਦਾ ਕਾਰਡ ਸੇਵਾ ਕੇਦਰ ਜਾ ਨਜਦੀਕੀ , ਕਾਮਨ ਸਰਵਿਸ ਸੈਟਰ ਤੇ ਜਾ ਕੇ 30 ਰੁਪਏ ਵਿੱਚ ਬਣਿਆ ਜਾ ਸਕਦਾ ਹੈ । 

LEAVE A REPLY

Please enter your comment!
Please enter your name here