ਜ਼ਿਲ੍ਹੇ ਵਿੱਚ ਨੀਲੀ ਕ੍ਰਾਂਤੀ ਤਹਿਤ ਮੱਛੀ ਪਾਲਣ ਪ੍ਰਾਜੈਕਟਾਂ ਤੇ ਮਿਲੇਗੀ 40 ਤੋਂ 60 ਫੀਸਦੀ ਤੱਕ ਸਬਸਿਡੀ: ਵਧੀਕ ਡਿਪਟੀ ਕਮਿਸ਼ਨਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਇੱਕ ਬਹੁਤ ਲਾਹੇਵੰਦ ਧੰਦਾ ਹੈ ਅਤੇ ਜ਼ਿਲ੍ਹੇ ਦੇ ਕਈ ਕਿਸਾਨ ਇਸ ਧੰਦੇ ਨੂੰ ਅਪਣਾ ਕੇ ਵਧੀਆ ਕਮਾਈ ਕਰ ਰਹੇ ਹਨ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ ਨੇ ਜ਼ਿਲ੍ਹੇ ਵਿੱਚ ਨੀਲੀ ਕ੍ਰਾਂਤੀ ਤਹਿਤ ਲਿਆਂਦੀ ਗਈ ਪ੍ਰਧਾਨ ਮੰਤਰੀ ਮਤੱਸਯਾ ਸੰਪਦਾ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਗਟ ਕੀਤੇ। ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮੱਛੀ ਪਾਲਣ ਦਾ ਕਿੱਤਾ ਕਰਨ ਵਾਲਿਆਂ ਲਈ ਸਰਕਾਰ ਵੱਲੋਂ ਯੂਨਿਟ ਕਾਸਟ ਦੀ ਜਨਰਲ ਕੈਟਾਗਰੀ ਨੂੰ 40 ਫੀਸਦੀ ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਜਾ ਕਰ ਰਹੇ ਵਿਅਕਤੀਆਂ ਨੂੰ ਵਿਭਾਗ ਵੱਲੋਂ ਪੰਜ ਰੋਜ਼ਾ ਮੁਫਤ ਟਰੇਨਿੰਗ ਵੀ ਦਿੱਤੀ ਜਾਂਦੀ ਹੈ ਤਾਂ ਜੋ ਕਿੱਤੇ ਸਬੰਧੀ ਮੱਛੀ ਪਾਲਕਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਕਿੱਤਾ ਕੁਦਰਤੀ ਆਫਤਾਂ ਜਿਵੇਂ ਕਿ ਬੇ-ਮੋਸਮੀ ਬਰਸਾਤ,ਗੜਿਆਂ ਦੀ ਮਾਰ ਆਦਿ ਤੋਂ ਰਹਿਤ ਹੈ ਅਤੇ ਮੱਛੀ ਦੀ ਫਸਲ ਇੱਕ ਇਹੋ ਜਿਹੀ ਫਸਲ ਹੈ ਜਿਸ ਨੂੰ ਜਦੋਂ ਚਾਹੋ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ। 

Advertisements

ਉਨ੍ਹਾਂ ਦੱਸਿਆ ਕਿ  ਮੱਛੀ ਦੀ ਡਿਲਵਰੀ/ਸੇਲ ਲਈ ਵਿਭਾਗ ਪਾਸੋਂ ਘਟ ਦਰਾਂ ਤੇ ਸਾਈਕਲ/ਮੋਟਰ ਸਾਈਕਲ/ਥਰੀਵਹੀਲਰ ਆਦਿ ਸਮੇਤ ਆਈਸ ਬਾਕਸ ਵੀ ਮੁਹੱਈਆ ਕਰਵਾਏ ਜਾਂਦੇ ਹਨ। ਲੋਕਾਂ ਨੂੰ ਵੱਧ ਤੋਂ ਵੱਧ ਇਸ ਧੰਦੇ ਵੱਲ ਉਤਸ਼ਾਹਿਤ ਕਰਨ ਲਈ ਜਲਦ ਹੀ ਜਾਗਰੂਕਤਾ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ/ਨੋਜਵਾਨਾਂ ਆਦਿ ਨੂੰ ਅਪੀਲ ਕੀਤੀ ਕਿ ਮੱਛੀ ਪਾਲਣ ਦੇ ਧੰਦੇ ਲਈ ਸਰਕਾਰ ਵੱਲੋਂ ਦਿੱਤੇ ਜਾਂਦੇ ਲਾਭ ਜ਼ਰੂਰ ਲੈਣ ਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮੱਛੀ ਪਾਲਣ ਦਾ ਕਿੱਤਾ ਜ਼ਰੂਰ ਅਪਣਾਉਣ। ਵਧੇਰੇ ਜਾਣਕਾਰੀ ਲਈ ਦਫਤਰ ਸਰਕਾਰੀ ਮੱਛੀ ਪੰਗ ਫਾਰਮ, ਮੱਲਵਾਲ, ਨੇੜੇ ਸਰੱਕਟ ਹਾਊਸ, ਫਿਰੋਜ਼ਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here