ਮਹਿੰਗਾਈ ਤੋਂ ਪਰੇਸ਼ਾਨ ਲੋਕ, ਸਰਕਾਰ ਬੇਲਗਾਮ ਕੀਮਤਾਂ ‘ਤੇ ਕਾਬੂ ਕਰੇ: ਦੀਪਕ ਸਲਵਾਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਤਵਾਰ ਨੂੰ ਕਾਂਗਰਸ ਵਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਚ ਮਹਿੰਗਾਈ,ਬੇਰੋਜ਼ਗਾਰੀ ਅਤੇ ਜ਼ਰੂਰੀ ਚੀਜ਼ਾਂ ਤੇ ਜੀ.ਐੱਸ.ਟੀ.ਚ ਵਾਧੇ ਦੇ ਮੁੱਦੇ ਨੂੰ ਲੈਕੇ ਆਯੋਜਿਤ ਮਹਿੰਗਾਈ ਤੇ ਹੱਲਾ ਬੋਲ ਰੈਲੀ ਵਿੱਚ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ‘ਚ ਬਲਾਕ ਕਾਂਗਰਸ ਪ੍ਰਧਾਨ ਦੀਪਕ ਸਲਵਾਨ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਸ਼ਮੂਲੀਅਤ ਕਰਕੇ ਮੋਦੀ ਸਰਕਾਰ ਖਿਲਾਫ ਗੁੱਸਾ ਕੱਢਿਆ।ਦੀਪਕ ਸਲਵਾਨ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਚ ਦੇਸ਼ ਭਰ ਦੇ ਲੋਕ ਮਹਿੰਗਾਈ ਅਤੇ ਬੇਰੋਜ਼ਗਾਰੀ ਖਿਲਾਫ ਆਯੋਜਿਤ ਕੀਤੇ ਗਏ ਹੱਲਾ ਬੋਲ ਰੈਲੀ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਲੋਕ ਦੁਖੀ ਹਨ। ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਇਸ ਵੱਲ ਧਿਆਨ ਦੇ ਕੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਵੇਗੀ। ਰੈਲੀ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਕਪੂਰਥਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਸਲਵਾਨ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਤੋਂ ਹਰ ਨਾਗਰਿਕ ਪ੍ਰੇਸ਼ਾਨ ਹੈ।ਸਲਵਾਨ ਨੇ ਜੀਐਸਟੀ ਦਰਾਂ ਵਿੱਚ ਵਾਧੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਉੱਤੇ ਟੈਕਸ ਵਧਾਉਣ ਨਾਲ ਮਹਿੰਗਾਈ ਵਧੇਗੀ। ਨਾਲ ਹੀ ਜੀਐਸਟੀ ਦੀਆਂ ਦਰਾਂ ਨੂੰ ਵਾਪਿਸ ਲਾਏ ਜਾਨ ਦੀ ਮੰਗ ਕੀਤੀ।

Advertisements

ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਆਮ ਆਦਮੀ ਦਾ ਬਜਟ ਵਿਗੜ ਗਿਆ ਹੈ।ਮਹਿੰਗਾਈ ਭਾਜਪਾ ਸਰਕਾਰ ਵਿੱਚ ਪਿਛਲੇ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਹੈ।ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰੋਜ਼ਗਾਰ,ਸਿੱਖਿਆ ਅਤੇ ਸਿਹਤ ਦੇ ਸੰਕਟ ਦੇ ਵਿਚਕਾਰ ਪੈਕਡ ਬੰਦ ਫੂਡ ਆਈਟਮਾਂ ਨੂੰ ਗੁਡਜ਼ ਐਂਡ ਸਰਵਿਸਿਜ਼ ਐਕਸਾਈਜ਼ ਟੈਕਸ(ਜੀਐੱਸਟੀ)ਦੇ ਦਾਇਰੇ ਚ ਲਿਆਉਣ ਨਾਲ ਆਮ ਜਨਤਾ ਤੇ ਆਰਥਿਕ ਬੋਝ ਬਹੁਤ ਜ਼ਿਆਦਾ ਵਧੀਆ ਹੈ,ਆਮ ਤੋਰ ਤੇ ਮਹਿੰਗਾਈ ਵਧਣ ਨਾਲ ਸਬ ਤੋਂ ਪਹਿਲਾ ਅਸਰ ਸਿਹਤ ਅਤੇ ਪੋਸ਼ਣ ਤੇ ਪੈਂਦਾ ਹੈ।ਜੇਬ ਤੇ ਬੋਝ ਵਧਦੇ ਹੀ ਲੋਕ ਸਭ ਤੋਂ ਪਹਿਲਾਂ ਭੋਜਨ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਲਈ ਮਜਬੂਰ ਹੁੰਦੇ ਹਨ।ਦੀਪਕ ਸਲਵਾਨ ਨੇ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਪੈਟਰੋਲ-ਡੀਜ਼ਲ,ਤੇਲ-ਦਾਲ ਤੋਂ ਲੈ ਕੇ ਰਸੋਈ ਗੈਸ ਤੋਂ ਲੈ ਕੇ ਹਰ ਚੀਜ਼ ਮਹਿੰਗੀ ਹੋ ਗਈ ਹੈ। ਦੁੱਧ ਹੋਵੇ ਜਾਂ ਸਬਜ਼ੀਆਂ,ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ।ਪਰ ਆਮ ਨਾਗਰਿਕ ‘ਤੇ ਪਿਆ ਬੋਝ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਮਹਿੰਗਾਈ ਕਾਰਨ ਗਰੀਬ ਪਰਿਵਾਰਾਂ ਯਾਨੀ ਕਿ ਦਿਹਾੜੀਦਾਰ ਲੋਕਾਂ ਦਾ ਗੁਜ਼ਾਰਾ ਕਰਨਾ ਡਾਵਾਂਡੋਲ ਹੋ ਗਿਆ ਹੈ।ਗਰੀਬ ਲੋਕ ਦੀ ਰੋਜ਼ੀ ਰੋਟੀ ਤੇ ਸੰਕਟ ਆ ਗਿਆ ਹੈ।

ਇਸ ਮੌਕੇ ਡਿਪਟੀ ਮੇਅਰ ਵਿਨੋਦ ਸੂਦ,ਕੌਂਸਲਰ ਮਨੋਜ ਅਰੋੜਾ,ਕੌਂਸਲਰ ਸੰਦੀਪ ਸਿੰਘ,ਕੌਂਸਲਰ ਠਾਕੁਰ ਦਾਸ,ਕੌਂਸਲਰ ਮਨਜੀਤ ਸਿੰਘ, ਕੌਂਸਲਰ ਹਰਜੀਤ ਸਿੰਘ ਬਾਬਾ,ਪਾਲਾ ਪ੍ਰਧਾਨ,ਕੌਂਸਲਰ ਕੇਹਰ ਸਿੰਘ,ਸੁਰਿੰਦਰ ਸਿੰਘ ਸ਼ਿੰਦਾ,ਅਵਤਾਰ ਸਿੰਘ ਵਾਲੀਆ,ਨਵਜੋਤ ਸਿੰਘ ਵਾਲੀਆ,ਪੰਮ ਖੁਸ਼,ਲਕਸ਼ਮਣ ਸਰਪੰਚ,ਜਗੁਆਰ ਸਿੰਘ ਸਰਪੰਚ,ਸੁਰਜੀਤ ਸਿੰਘ ਸਰਪੰਚ,ਬਲਬਿੰਦਰ ਸਿੰਘ,ਜਸਵੰਤ ਸਿੰਘ,ਰਤਨ ਸਿੰਘ,ਸੋਨੂੰ ਬਹਿਲ,ਕਰਨਲ ਸਿੰਘ ਪੱਖੋਵਾਲ,ਰਾਜਵਿੰਦਰ ਸਿੰਘ ਸਰਪੰਚ,ਗੁਰਪ੍ਰੀਤ ਸਿੰਘ,ਜਸਬੀਰ ਸਿੰਘ,ਜੀਤ ਸਿੰਘ,ਪਰਮਜੀਤ ਸਿੰਘ,ਮਾਨ ਪ੍ਰੀਤ ਸਿੰਘ,ਡਾ.ਬਲਜੀਤ ਸਿੰਘ,ਰਘੁਬੀਰ ਸਿੰਘ,ਸ਼ਿੰਦਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here