ਮਾਪਿਆ ਦੇ ਇਕਲੌਤੇ ਪੁੱਤਰ ਦਾ ਆਸਟ੍ਰੇਲੀਆ ਵਿੱਚ ਕਤਲ ਕਰਨ ਵਾਲੇ 2 ਦੋਸ਼ੀ ਭਰਾ ਗਿ੍ਰਫਤਾਰ

ਕਰਨਾਲ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਆਸਟ੍ਰੇਲੀਆ ਵਿੱਚ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਸਥਾਨਕ ਪੁਲਿਸ ਨੇ ਦੋ ਦੋਸ਼ੀ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵੀ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਕਰਨਾਲ ਦੇ ਰਹਿਣ ਵਾਲੇ ਅਭਿਜੀਤ ਅਤੇ ਰੌਬਿਨ ਨੂੰ ਨਿਊ ਸਾਊਥ ਵੇਲਜ਼ ਦੇ ਗੌਲਬਰਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਕਰਨਾਲ ਦੇ ਪਿੰਡ ਗਗਸੀਨਾ ਦਾ ਰਹਿਣ ਵਾਲਾ ਨਵਜੀਤ 2022 ਵਿੱਚ ਪੜਾਈ ਕਰਨ ਦੇ ਲਈ ਆਸਟਰੇਲੀਆ ਗਿਆ ਸੀ। ਪਰ ਜਦੋ ਨਵਜੀਤ ਆਸਟ੍ਰੇਲੀਆ ਦੇ ਮੈਲਬੌਰਨ ‘ਚ ਦੋ ਨੌਜਵਾਨਾਂ ਵਿਚਾਲੇ ਹੋਈ ਲੜਾਈ ਨੂੰ ਰੋਕਣ ਗਿਆ ਤਾਂ ਉਸਨੂੰ ਚਾਕੂ ਮਾਰ ਦਿੱਤਾ ਗਿਆ। ਨਵਜੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਇੱਕ ਵੱਡੀ ਭੈਣ ਹੈ। ਨਵਜੀਤ ਐਮ.ਟੈਕ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ ਅਤੇ ਉਸਦੇ ਪਿਤਾ ਕਿਸਾਨ ਹਨ।

Advertisements

LEAVE A REPLY

Please enter your comment!
Please enter your name here