Saturday, October 24, 2026
Home Crime ਪੇਸ਼ੀ ਭੁਗਤਣ ਆਈਆਂ ਦੋ ਧਿਰਾਂ ਆਪਸ ‘ਚ ਭਿੜੀਆਂ, 3 ਜ਼ਖਮੀ

ਪੇਸ਼ੀ ਭੁਗਤਣ ਆਈਆਂ ਦੋ ਧਿਰਾਂ ਆਪਸ ‘ਚ ਭਿੜੀਆਂ, 3 ਜ਼ਖਮੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦਾ ਕਚਹਿਰੀ ਕੰਪਲੈਕਸ ਵਿੱਚ ਪੇਸ਼ੀ ਭੁਗਤਣ ਆਈਆਂ ਦੋ ਧਿਰ ਆਪਸ ਵਿੱਚ ਲੜ ਪਈਆਂ। ਪੁਲਿਸ ਚੌਂਕੀ ਕਚਹਿਰੀ ਕੰਪਲੈਕਸ ਦੇ ਇੰਚਾਰਜ ਸਬ ਇੰਸਪੈਕਟਰ ਧਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਲੜਾਈ ਦੌਰਾਨ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਮੁਲਾਹਿਜੇ ਵਾਸਤੇ ਸਿਵਲ ਹਸਪਤਾਲ ਭੇਜਿਆ ਗਿਆ ਹੈ।

Advertisements

ਉਹਨਾਂ ਦੱਸਿਆ ਹੈ ਕਿ ਆਰੋਪੀ ਜਗਰਾਉਂ ਵਿੱਚ ਦਰਜ ਇੱਕ ਮਾਮਲੇ ਵਿੱਚ ਪੇਸ਼ੀ ਲਈ ਪਹੁੰਚੇ ਸਨ। ਇਸ ਦੌਰਾਨ ਕਚਹਿਰੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਦੋਵੇਂ ਧਿਰ ਆਪਸ ਵਿੱਚ ਭਿੜ ਪਏ। ਇਸ ਦੌਰਾਨ ਇੱਕ ਪੱਖ ਦੇ ਤਿੰਨ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here