ਕਾਂਗਰਸ ਸੰਵਿਧਾਨਕ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਰੱਖਣ ਵਾਲੀ ਸਿਆਸੀ ਪਾਰਟੀ ਬਣ ਗਈ ਹੈ: ਰਣਜੀਤ ਖੋਜੇਵਾਲ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤ ਜੋੜੋ ਯਾਤਰਾ ਨੂੰ ਲੈ ਕੇ ਹਰ ਰੋਜ਼ ਨਵਾਂ ਵਿਵਾਦ ਖੜ੍ਹਾ ਹੋ ਰਿਹਾ ਹੈ।ਹੁਣ ਕਾਂਗਰਸ ਦੇ ਇਕ ਟਵੀਟ ਨੇ ਪੂਰੀ ਸਿਆਸਤ ਨੂੰ ਗਰਮਾ ਦਿੱਤਾ ਹੈ।ਕਾਂਗਰਸ ਦੇ ਟਵਿੱਟਰ ਹੈਂਡਲ ਤੋਂ ਖਾਕੀ ਪੈਂਟ ‘ਚ ਲੱਗੀ ਅੱਗ ਦੀ ਤਸਵੀਰ ਪੋਸਟ ਕੀਤੀ ਗਈ ਹੈ।ਇਸ ਨੂੰ ਆਰਐਸਐਸ ਤੇ ਹਮਲਾ ਕਿਹਾ ਜਾ ਰਿਹਾ ਹੈ।ਹੁਣ ਭਾਜਪਾ ਨੇ ਇਸ ਤੇ ਕਾਂਗਰਸ ਤੇ ਪਲਟਵਾਰ ਕੀਤਾ ਹੈ।ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਇਸ ਤੇ ਕਾਂਗਰਸ ਦੀ ਸਖ਼ਤ ਆਲੋਚਨਾ ਕੀਤੀ ਹੈ।ਖੋਜੇਵਾਲ ਨੇ ਕਿਹਾ ਕਿ ਸੱਤ ਜਨਮ ਲੱਗ ਜਾਣਗੇ,ਸੱਤਾ ਦੇ ਲਈ ਸਾਡੇ ਦੇਸ਼ ਦੀ ਕਰਨ ਵਾਲੀ ਪਾਰਟੀ ਦਾ ਇਹੀ ਏਜੰਡਾ ਹੈ।ਆਪਣੇ ਨਾਨਾ ਜਵਾਹਰ ਲਾਲ ਜੀ ਦੀ ਆਤਮਾ ਨੂੰ ਵੀ ਅੱਜ ਰਾਹੁਲ ਨੇ ਅਗਨ ਭੇਟ ਕਰ ਦਿੱਤਾ।1963 ਦੇ ਜਨਵਰੀ ਵਿੱਚ ਭਾਰਤ-ਚੀਨ ਜੰਗ ਵਿਚ ਆਰਐਸਐਸ ਦੇ ਲੋਕਾਂ ਦੀ ਦੇਸ਼ ਭਗਤੀ ਨੂੰ ਦੇਖਦਿਆਂ ਉਸ ਵੇਲੇ ਦੀ ਭਾਰਤ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿੱਚ ਬੁਲਾਇਆ ਸੀ।ਕਾਂਗਰਸ ਦੇ ਇਸ ਟਵੀਟ ਵਿੱਚ ਤਸਵੀਰ ਦੇ ਨਾਲ ਲਿਖਿਆ ਹੈ,ਦੇਸ਼ ਨੂੰ ਨਫਰਤ ਦੀਆਂ ਬੇੜੀਆਂ ਤੋਂ ਮੁਕਤ ਅਤੇ ਭਾਜਪਾ-ਆਰਐਸਐਸ ਵਲੋਂ ਕੀਤੇ ਗਏ ਨੁਕਸਾਨ ਨੂੰ ਘੱਟ ਕਰਨ ਦੇ ਲਈ।ਕਦਮ ਦਰ ਕਦਮ ਅਸੀਂ ਆਪਣੇ ਲਕਸ਼ ਤੱਕ ਪਹੁੰਚਾਂਗੇ।ਇਸ ਵਿੱਚ ਇਹ ਵੀ ਲਿਖਿਆ ਹੈ,145 ਦਿਨਾਂ ਬਾਅਦ ਯਾਤਰਾ ਖ਼ਤਮ ਹੋਣ ਵਾਲੀ ਹੈ।

Advertisements

ਇਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ।ਖੋਜੇਵਾਲ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਮਾਨਸਿਕਤਾ ਦਿਖਾਉਣ ਵਾਲਾ ਟਵੀਟ ਹੈ।ਕਾਂਗਰਸ ਪਾਰਟੀ ਆਪਣਾ ਅਸਲੀ ਇਰਾਦਾ ਨੂੰ ਛੁਪਾ ਵੀ ਨਹੀਂ ਰਹੀ ਹੈ।ਉਹ ਭਾਰਤ ਜੋੜੋ ਦੀ ਆੜ ਵਿੱਚ ਭਾਰਤ ਨੂੰ ਤੋੜਨ ਵਿੱਚ ਲਗੇ ਹੋਏ ਹਨ।ਰਾਸ਼ਟਰਵਾਦੀਆਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਦੇ ਲਈ ਭਾਰਤ ਕਦੇ ਮੁਆਫ਼ ਨਹੀਂ ਕਰੇਗਾ।ਖੋਜੇਵਾਲ ਨੇ ਕਾਂਗਰਸ ਤੇ ਵੱਡਾ ਆਰੋਪ ਲਗਾਉਂਦੇ ਹੋਏ ਕਿਹਾ ਕਿ 1984 ਵਿੱਚ ਦਿੱਲੀ ਨੂੰ ਜਲਾਉਣ ਵਾਲੇ ਕਾਂਗਰਸ ਦੇ ਈਕੋਸਿਸਟਮ ਨੇ ੨੦੦੨ ਗੋਧਰਾ ਵਿੱਚ 59 ਕਾਰ ਸੇਵਕਾਂ ਨੂੰ ਜਿਉਂਦਾ ਸਾੜ ਦਿੱਤਾ ਸੀ ਅਤੇ ਉਨ੍ਹਾਂ ਨੇ ਫਿਰ ਤੋਂ ਆਪਣੇ ਈਕੋਸਿਸਟਮ ਨੂੰ ਹਿੰਸਾ ਕਰਨ ਲਈ ਕਹਿ ਦਿੱਤਾ ਹੈ।ਰਾਹੁਲ ਗਾਂਧੀ ਉੱਤੇ ਭਾਰਤ ਵਿਰੁੱਧ ਲੜਨ ਦਾ ਦੋਸ਼ ਲਾਉਂਦਿਆਂ ਖੋਜੇਵਾਲ ਨੇ ਕਿਹਾ ਕਿ ਕਾਂਗਰਸ ਸੰਵਿਧਾਨਿਕ ਵਿਵਸਥਾ ਵਿੱਚ ਵਿਸ਼ਵਾਸ਼ ਨਹੀਂ ਰੱਖਣ ਵਾਲੀ  ਸਿਆਸੀ ਪਾਰਟੀ ਬਣ ਗਈ ਹੈ।

ਭਾਜਪਾ ਨੇਤਾ ਨੇ ਇਸ ਟਵੀਟ ਤੇ ਕਿਹਾ ਕਿ ਰਾਵਣ ਨੇ ਹਨੂੰਮਾਨ ਜੀ ਦੀ ਪੂਛ ਨੂੰ ਅੱਗ ਲਗਾਉਣ ਤੋਂ ਪਹਿਲਾਂ ਇਹ ਸੋਚਿਆ ਸੀ,ਬਾਅਦ ‘ਚ ਪੂਰਾ ਲੰਕਾ ਸੜ ਕੇ ਸੁਆਹ ਹੋ ਗਿਆ।ਉਦੋਂ ਵੀ ਪੂਛ ਨਹੀਂ ਸੜੀ,ਇਹੀ ਹਾਲ ਕਾਂਗਰਸ ਦਾ ਹੋਵੇਗਾ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿਰਫ਼ ਪੰਜ ਦਿਨਾਂ ਵਿੱਚ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ ਹੈ।ਨੇਲਲੀ ਤੋਂ ਭਾਗਲਪੁਰ,ਖੈਰਲਾਂਜੀ ਤੋਂ ਗੋਧਰਾ ਤਕ,ਹਾਸ਼ਿਮਪੁਰਾ ਤੋਂ ਸਿੱਖ ਕਤਲੇਆਮ ਤੱਕ ਜੋ ਪਾਰਟੀ ਸੰਗਠਿਤ ਅਪਰਾਧ ਦੀ ਨੀਂਹ ਤੇ ਵਧੀ ਫੁੱਲੀ ਹੈ,ਉਹ ਕਦੇ ਵੀ ਭਾਰਤ ਨੂੰ ਇਕਜੁੱਟ ਨਹੀਂ ਕਰ ਸਕਦੀ।ਕਾਂਗਰਸ ਇਤਿਹਾਸ ਦੇ ਕੂੜੇਦਾਨ ਤੱਕ ਸੀਮਤ ਰਹਿਣ ਦੀ ਹੱਕਦਾਰ ਹੈ।ਖੋਜੇਵਾਲ ਨੇ ਕਿਹਾ ਕਿ ਖਾਕੀ ਸੁਰੱਖਿਆ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀ ਹੈ।ਕਾਂਗਰਸ ਮਾਤ ਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਦਾ ਅਪਮਾਨ ਕਰਦੀ ਹੈ।ਇਹ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਅਪਮਾਨ ਕਰਦੀ ਹੈ,ਜਿਨ੍ਹਾਂ ਨੇ ਸਾਡੀ ਰੱਖਿਆ ਕਰਨ ਲਈ ਆਪਣੇ ਪਰਿਵਾਰ ਗੁਆ ਦਿੱਤੇ ਹਨ।ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਸ਼ਰਮ ਏਨੀ ਚਾਹੀਦੀ ਹੈ।ਦੇਸ਼ ਤੁਹਾਨੂੰ 2024 ਵਿੱਚ ਉਸੇ ਅੱਗ ਨਾਲ ਤਬਾਹ ਕਰ ਦੇਵੇਗਾ।

LEAVE A REPLY

Please enter your comment!
Please enter your name here