ਅੰਬੇਦਕਰ ਜੈਅੰਤੀ ਨੂੰ ਸਮਰਪਿਤ ਸੰਵਿਧਾਨ ਅਤੇ ਅੰਬੇਦਕਰ ਬਾਰੇ ਕੁਇਜ਼ ਮੁਕਾਬਲਾ ਕਰਵਾਇਆ

The Stellar News Logo

ਚੰਡੀਗੜ੍ਹ, 16 ਅਪ੍ਰੈਲ: ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ ਆਨਲਾਈਨ ਕੁਇਜ਼ ਮੁਕਾਬਲਾ ਕਰਵਾ ਕੇ ਡਾ. ਬੀ.ਆਰ.ਅੰਬੇਦਕਰ ਦਾ 130ਵਾਂ ਜਨਮ ਦਿਵਸ ਮਨਾਇਆ ਗਿਆ।ਫੇਸਬੁੱਕ ਲਾਈਵ ਈਵੈਂਟ ਵਿੱਚ ਅੱਜ ਨਤੀਜਿਆਂ ਦਾ ਐਲਾਨ ਕੀਤਾ ਗਿਆ।

Advertisements

ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਨਕਦ ਇਨਾਮ ਅਤੇ ਪ੍ਰਸ਼ੰਸਾ ਸਰਟੀਫਿਕੇਟ ਜੇਤੂਆਂ ਦਾ ਐਲਾਨ ਕੀਤਾ।ਇਹ ਕੁਇਜ਼ ਮੁਕਾਬਲਾ ਡਾ. ਬੀ.ਆਰ.ਅੰਬੇਦਕਰ ਦੇ ਜੀਵਨ ਅਤੇ “ਲੋਕਤੰਤਰ ਪ੍ਰਤੀ ਸੰਵਿਧਾਨ ਅਧਾਰਤ ਪਹੁੰਚ” ਦੇ ਸਿਰਲੇਖ ਹੇਠ ਚਲਾਈ ਗਈ ਚੋਣ ਸਾਖਰਤਾ ਮੁਹਿੰਮ ਦੇ ਦੂਜੇ ਪੜਾਅ ਵਿੱਚ ਪੋਸਟ ਕੀਤੇ ਰਾਈਸਟਅਪ ‘ਤੇ ਆਧਾਰਿਤ ਸੀ।ਡਾ. ਐਸ. ਕਰੁਣਾ ਰਾਜੂ, ਆਈ.ਏ.ਐਸ., ਸੀ.ਈ.ਓ., ਪੰਜਾਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਨਾਗਰਿਕ ਬਣਨ ਅਤੇ ਭਾਰਤੀ ਸੰਵਿਧਾਨ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਜੋ ਇੱਕ ਮੁੱਖ ਕਿਤਾਬ ਹੈ ਅਤੇ ਜਿਸ ਅਨੁਸਾਰ ਭਾਰਤ ਸਰਕਾਰ ਅਤੇ ਲੋਕਤੰਤਰ ਚਲਾਇਆ ਜਾ ਰਿਹਾ ਹੈ।ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ. ਜੋ ਸਵੀਪ ਦੀਆਂ ਗਤੀਵਿਧੀਆਂ ਦਾ ਧਿਆਨ ਰੱਖ ਰਹੇ ਹਨ, ਨੇ ਲੋਕਾਂ ਦਾ ਖੁੱਲ੍ਹੇ ਮੁਕਾਬਲੇ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਕੁਲ 2723 ਲੋਕਾਂ ਨੇ ਆਨਲਾਈਨ ਕੁਇਜ਼ ਮੁਕਾਬਲੇ ਵਿਚ ਹਿੱਸਾ ਲਿਆ।

ਜੇਤੂਆਂ ਦੇ ਨਾਮ ਇਸ ਤਰ੍ਹਾਂ ਹਨ:ਪਹਿਲਾ ਇਨਾਮ: ਸ੍ਰੀ ਸੌਰਭ ਟੰਡਨ, ਜ਼ਿਲ੍ਹਾ ਲੁਧਿਆਣਾਦੂਜਾ ਇਨਾਮ: ਸ੍ਰੀ ਮੁਕੇਸ਼ ਸਿੰਘ, ਜ਼ਿਲ੍ਹਾ ਪਠਾਨਕੋਟਤੀਜਾ ਇਨਾਮ: ਸ੍ਰੀ ਹਰੀਸ਼ ਕੁਮਾਰ, ਜ਼ਿਲ੍ਹਾ ਬਠਿੰਡਾ”ਲੋਕਤੰਤਰ ਪ੍ਰਤੀ ਸੰਵਿਧਾਨ ਅਧਾਰਤ ਪਹੁੰਚ” ਸੀਈਓ, ਪੰਜਾਬ ਵੱਲੋਂ ਭਾਰਤ ਦੇ ਸੰਵਿਧਾਨ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਆਰੰਭ ਕੀਤੀ ਗਈ ਸੀ। ਪਹਿਲੇ ਪੜਾਅ ਵਿਚ, ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਦੇ ਅਧਾਰ ‘ਤੇ 27 ਲੇਖਾਂ ਨੂੰ ਸਾਂਝਾ ਕੀਤਾ ਗਿਆ ਅਤੇ ਬਾਅਦ ਵਿੱਚ ਇਨ੍ਹਾਂ ਲੇਖਾਂ ਦੇ ਸਾਰਾਂਸ਼ ਲਈ 8 ਵੀਡੀਓਜ਼ ਸਾਂਝੇ ਕੀਤੇ ਗਏ। ਦੂਜੇ ਪੜਾਅ ਵਿੱਚ, 18 ਫ਼ਰਵਰੀ ਤੋਂ 9 ਮਾਰਚ ਤੱਕ 9 ਲੇਖ ਸਾਂਝੇ ਕੀਤੇ ਗਏ।ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਨਾਲ ਨਗਦ ਇਨਾਮ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here