ਮੁੱਖ ਖੇਤੀਬਾੜੀ ਅਫ਼ਸਰ ਵਲੋਂ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਕੰਗਮਈ ਦਾ ਦੌਰਾ

ਹੁਸ਼ਿਆਰਪੁਰ, 28 ਅਪ੍ਰੈਲ: ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਕੰਗਮਈ ਦਾ ਦੌਰਾ ਕਰਕੇ ਸੁਸਾਇਟੀ ਨੂੰ ਪ੍ਰਾਪਤ ਹੋਏ ਗੁੜ-ਸ਼ੱਕਰ ਦੇ ਵੇਲਣੇ ਦਾ ਟਰਾਇਲ ਲਿਆ ਜੋ ਕਿ ਬਹੁਤ ਹੀ ਉਤਸ਼ਾਹ ਭਰਪੂਰ ਰਿਹਾ।

Advertisements

ਡਾ. ਵਿਨੇ ਕੁਮਾਰ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਟੋਮੈਟਿਕ ਵੇਲਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਸਿਫਾਰਸ਼ ’ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਵਲੋਂ ਦਿੱਤਾ ਗਿਆ ਹੈ ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਹੈ। ਇਸ ਮੌਕੇ ਡਾ. ਵਿਨੇ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਹਲਦੀ ਤੇ ਸ਼ਹਿਦ ਦੇ ਪ੍ਰੋਸੈਸਿੰਗ ਪਲਾਂਟ, ਸਰੋਂ ਦੇ ਤੇਲ ਦਾ ਐਕਸਪੈਲਰ ਅਤੇ ਹਲਦੀ ਨੂੰ ਸੁਕਾਉਣ ਦੇ ਯੂਨਿਟਾਂ ਦਾ ਵੀ ਨਿਰੀਖਣ ਕੀਤਾ ਗਿਆ। ਟੀਮ ਵਲੋਂ ਸੁਸਾਇਟੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਹਲਦੀ ਬੀਜਣ ਵਾਲੇ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਿਭਾਗ ਵਲੋਂ ਚਲਾਈ ਜਾ ਰਹੀ ਆਤਮਾ ਸਕੀਮ ਤਹਿਤ ਪ੍ਰਦਰਸ਼ਨੀ ਪਲਾਂਟਾ ਦਾ ਪ੍ਰਬੰਧ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫੈਪਰੋ ਦੇ ਪ੍ਰਧਾਨ ਜਸਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਹਰਮਨਦੀਪ ਸਿੰਘ, ਡਾ. ਸਰਵਿੰਦਰ ਸਿੰਘ, ਡਾ. ਚਮਨ ਲਾਲ ਵਸ਼ਿਸ਼ਟ, ਮਦਨ ਲਾਲ, ਹਰਪ੍ਰੇਮ ਵਸ਼ਿਸ਼ਟ, ਯੋਗ ਰਾਜ ਅਤੇ ਸ਼ਿਵ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here