ਕਿਸਾਨੀ ਘੋਲ ਨਿੱਤ ਨਵੇਂ ਸੂਰਜ ਜਿੱਤਾਂ ਪ੍ਰਾਪਤ ਕਰਦਾ ਹੋਇਆ ਅਗੇ ਵਧ ਰਿਹਾ: ਕਿਸਾਨ ਆਗੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿੰਨੀ ਸਕੱਤਰੇਤ ਨੇੜੇ ਰਿਲਾਇੰਸ ਕਾਰਪੋਰੇਟਾਂ ਦਫਤਰਾਂ ਨੂੰ ਬੰਦ ਕਰਵਾ ਕੇ ਉਨ੍ਹਾਂ ਸਾਹਮਣੇ 216 ਦਿਨਾਂ ਤੋਂ ਲਾਏ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੰਸਾਰ ਦੇ ਇਤਿਹਾਸ ਅੰਦਰ ਵੱਖ-ਵੱਖ ਸਮਿਆਂ ਉਤੇ ਹੰਕਾਰੀ ਅਤੇ ਅੜੀਅਲ ਹਕੂਮਤਾਂ ਦਾ ਜੋ ਹਸ਼ਰ ਹੋਇਆ ਹੈ, ਰਾਸ਼ਟਰੀ ਸਵੈਮਸੇਵਕ ਸੰਘ ਉਸ ਨੂੰ ਜਾਂ ਤਾਂ ਪੜ੍ਹਨਾ ਨਹੀਂ ਚਹੁੰਦਾ ਜਾਂ ਅੱਖਾਂ ਮੀਟ ਕੇ ਕਬੂਤਰ ਦੀ ਤਰ੍ਹਾਂ ਬੈਠੀ ਰਹਿਣਾ ਚਾਹੁੰਦੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਨੇ ਭਾਰਤੀ ਜਨਤਾ ਪਾਰਟੀ ਹਕੂਮਤ ਦੀਆਂ ਕਈ ਪਰਤਾਂ ਖੋਲ੍ਹ ਦਿੱਤੀਆਂ ਹਨ। ਜਿਨ੍ਹਾਂ ਵਿਚ ਇਕ ਵਿਸ਼ੇਸ਼ ਤੌਰ ਤੇ ਉੱਭਰ ਕੇ ਆ ਰਹੀ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ ਵਲੋਂ ਸੰਚਾਲਨ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਢੰਗ ਨਾਲ ਖੇਤੀ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਗਏ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਬਜ਼ਿੱਦ ਸਰਕਾਰ ਵੱਲੋਂ ਕਿਸਾਨਾਂ ਦੇ ਘੋਲ ਨੂੰ ਅਣਡਿੱਠ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

Advertisements

ਕਿਸਾਨੀ ਘੋਲ ਨਿੱਤ ਨਵੇਂ ਸੂਰਜ ਜਿੱਤਾਂ ਪ੍ਰਾਪਤ ਕਰਦਾ ਹੋਇਆ ਅਗੇ ਵਧਦਾ ਜਾ ਰਿਹਾ ਹੈ ਤੇ ਮੋਦੀ ਸਰਕਾਰ ਵੱਲੋਂ ਰਚੇ ਜਾ ਰਹੇ ਹਰ ਛੱਡ ਯੰਤਰ ਦਾ ਮੂੰਹ ਤੋੜਵਾਂ ਜਵਾਬ ਦੇ ਰਿਹਾ। ਧਰਨਾਕਾਰੀਆ ਨੇ ਜ਼ੋਰਦਾਰ ਨਅਰਿਆ ਵਿੱਚ ਮੰਗ ਕੀਤੀ ਕਿ ਖੇਤੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ।ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ ,ਗੰਗਾ ਪ੍ਰਸ਼ਾਦ ,ਜੈ ਗੋਪਾਲ ਧੀਮਾਨ, ਕਮਲਜੀਤ ਸਿੰਘ ਰਾਜ ਪੁਰ ਭਾਈਆ , ਗੁਰਮੀਤ ਸਿੰਘ , ਪ੍ਰਦੁੱਮਣ ਸਿੰਘ ਬਜਵਾੜਾ ,ਰਾਮ ਲੁਭਾਇਆ ਸ਼ੇਰਗੜ੍ਹ, ਸੱਤਪਾਲ ਨੰਗਲ ਸ਼ਹੀਦਾਂ ,ਬਲਰਾਜ ਸਿੰਘ ਬੈਂਸ, ਪਲਵਿੰਦਰ ਸਿੰਘ ਬੈਂਸ ਲਹਿਲੀ ਕਲਾਂ , ਬਲਵੀਰ ਸਿੰਘ ਸੈਣੀ , ਤਰਸੇਮ ਟੰਡਨ, ਅਸ਼ੋਕ ਪੁਰੀ, ਡਾ ਸੁਖਦੇਵ ਸਿੰਘ ਢਿੱਲੋਂ ,ਜੋਗਿੰਦਰ ਸਿੰਘ, ਪਰਵਿੰਦਰ ਸਿੰਘ, ਧਿਆਨ ਸਿੰਘ, ਹਰਭਜਨ ਸਿੰਘ’ ਹਰਿੰਦਰਪਾਲ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਕੁਲਤਾਰ ਸਿੰਘ, ਗੁਰਚਰਨ ਸਿੰਘ, ਰਮੇਸ਼ ਕੁਮਾਰ ਬਜਵਾੜਾ ,ਬੀਰ ਭਾਨ ਮੜੂਲੀ ਬ੍ਰਾਹਮਣਾਂ ਅਤੇ ਇੰਦਰ ਸਿੰਘ ਛਾਉਣੀ ਕਲਾਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here