
ਚੰਡੀਗੜ੍ਹ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਨੋਟਿਸ ਤੋਂ ਬਾਅਦ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਦੀ ਰਾਤ ਭਾਜਪਾ ਦਫ਼ਤਰ ਵਿੱਚ ਜ਼ਮੀਨ ਤੇ ਸੌਂ ਕੇ ਬਿਤਾਈ। ਦੱਸ ਦਈਏ ਕਿ ਰਵਨੀਤ ਬਿੱਟੂ ਦੇ ਘਰ ਤੇ 1 ਕਰੋੜ 84 ਲੱਖ ਦਾ ਬਕਾਇਆ ਸੀ। ਬਿੱਟੂ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਆਪਣੀ ਜ਼ਮੀਨ ਤੇ ਗਹਿਣੇ ਗਿਰਵੀ ਰੱਖ ਕੇ 2 ਕਰੋੜ ਰੁਪਏ ਇਕੱਠੇ ਕੀਤੇ ਤੇ ਨਗਰ ਨਿਗਮ ਨੂੰ ਚੁਕਾਏ।

ਉਨ੍ਹਾਂ ਕਿਹਾ ਕਿ ਮੇਰੇ ਤੇ ਆਰੋਪ ਲਗਾਇਆ ਜਾ ਰਿਹਾ ਹੈ ਕਿ ਮੈਂ ਸਰਕਾਰੀ ਕੋਠੀ ਵਿਚ ਗਲਤ ਤਰੀਕੇ ਨਾਲ ਰਹਿ ਰਿਹਾ ਹਾਂ। ਭਲਾ ਬਿਨਾਂ ਮਰਜ਼ੀ ਦੇ ਕੋਈ ਸਰਕਾਰੀ ਕੋਠੀ ਵਿਚ ਕਿਵੇਂ ਰਹਿ ਸਕਦਾ ਹੈ। ਇਸ ਦੇ ਲਈ ਬਿੱਟੂ ਨੇ ‘ਆਪ’ ਸਰਕਾਰ ‘ਤੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਦੇ ਫਾਰਮ ਰੱਦ ਕਰਵਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇ ਉਨ੍ਹਾਂ ਨੂੰ ਸੜਕੇ ਤੇ ਕਿਉਂ ਨਾਲ ਤੰਬੂ ਲਗਾਉਂਣਾ ਪਵੇ, ਪਰ ਉਹ ਚੋਣਾਂ ਵਿੱਚ ਜਿੱਤੇ ਕੇ ਰਹਿਣਗੇ।












