Tuesday, October 27, 2026
Home Hoshiarpur ਖੇਡਾਂ ਵਤਨ ਪੰਜਾਬ ਦੀਆਂ 2026: ਹੁਸ਼ਿਆਰਪੁਰ ਦੇ ਸ਼੍ਰੇਅਸ ਨੇ ਜਿੱਤਿਆ ਸਿਲਵਰ ਮੈਡਲ

ਖੇਡਾਂ ਵਤਨ ਪੰਜਾਬ ਦੀਆਂ 2026: ਹੁਸ਼ਿਆਰਪੁਰ ਦੇ ਸ਼੍ਰੇਅਸ ਨੇ ਜਿੱਤਿਆ ਸਿਲਵਰ ਮੈਡਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4, 2026 ਤਹਿਤ ਸਟੇਟ ਤਾਈਕਵਾਡੋਂ ਟੂਨਾਮੈਂਟ ਦਾ ਆਯੋਜਨ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਕਰਵਾਇਆ ਗਿਆ ਜਿਸ ਵਿੱਚ ਹੁਸ਼ਿਆਰਪੁਰ ਤਾਈਕਵਾਡੋਂ ਟੀਮ ਨੇ ਜ਼ਿਲ੍ਹਾ ਸਪੋਰਟ ਅਫਸਰ ਹੁਸ਼ਿਆਰਪੁਰ ਸੁਰਜੀਤ ਸਿੰਘ ਦੇ ਨਿਰਦੇਸ਼ਾਂ ਤੇ ਕਨਵੀਨਰ ਅਜੇ ਕੁਮਾਰ ਦੀ ਅਗਵਾਈ ਹੇਠ ਇਸ ਸਟੇਟ ਟੂਰਨਾਮੈਂਟ ਵਿੱਚ ਭਾਗ ਲਿਆ। ਜਿਸ ਵਿੱਚ ਹੁਸ਼ਿਆਰਪੁਰ ਡੀਏਵੀ ਸਕੂਲ ਗਿਆਰਵੀਂ ਜਮਾਤ ਦੇ ਅੰਡਰ-21 ਸਾਲ ਦੇ ਖਿਡਾਰੀ ਸੇ਼ਰਸ ਕੁਮਾਰ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੜੇ ਮੁਕਾਬਲੇ ਨਾਲ ਭਾਰ ਵਰਗ ਪਲਸ 87 ਕਿਲੋਗ੍ਰਾਮ ਵਿੱਚ ਸਿਲਵਰ ਮੈਡਲ ਹਾਸਲ ਕਰ ਜ਼ਿਲਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ।

Advertisements

ਖੇਡ ਵਿਭਾਗ ਵੱਲੋਂ ਇਸ ਖਿਡਾਰੀ ਨੂੰ ਮੈਡਲ, ਸਰਟੀਫਿਕੇਟ ਅਤੇ ਨਗਦ ਇਨਾਮ ਦਿੱਤੇ ਗਏ। ਇਸ ਸਫਲਤਾ ਤੇ ਜਿਲਾ ਖੇਡ ਅਫਸਰ, ਜ਼ਿਲਾ ਸਪੋਰਟਸ ਕੋਰਡੀਨੇਟਰ ਜਗਜੀਤ ਸਿੰਘ, ਜਿਲਾ ਤਾਈਕਵਾਡੋਂ ਸਪੋਰਟਸ ਐਸੋਸੀਏਸ਼ਨ ਪ੍ਰਧਾਨ ਸੰਦੀਪ ਸੁਲੇਰੀਆ ਅਤੇ ਪ੍ਰਿੰਸੀਪਲ ਡੀਏਵੀ ਸਕੂਲ ਰਾਜੇਸ਼ ਕੁਮਾਰ ਵੱਲੋਂ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਦੀਆਂ ਜਿੱਤਾਂ ਲਈ ਪ੍ਰੇਰਿਤ ਕੀਤਾ ਗਿਆ।

LEAVE A REPLY

Please enter your comment!
Please enter your name here