Tuesday, October 27, 2026
Home Hoshiarpur ਪੈਨਸ਼ਨਰ 1 ਤੋਂ 30 ਨਵੰਬਰ ਤੱਕ ਕਰਵਾ ਸਕਦੇ ਨੇ ਡਿਜੀਟਲ ਲਾਈਫ ਸਰਟੀਫਿਕੇਟ...

ਪੈਨਸ਼ਨਰ 1 ਤੋਂ 30 ਨਵੰਬਰ ਤੱਕ ਕਰਵਾ ਸਕਦੇ ਨੇ ਡਿਜੀਟਲ ਲਾਈਫ ਸਰਟੀਫਿਕੇਟ ਅਪਲਾਈ: ਜ਼ਿਲ੍ਹਾ ਖ਼ਜ਼ਾਨਾ ਅਫ਼ਸਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਰਾਜ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਪਾਰਦਰਸ਼ੀ ਅਤੇ ਹੋਰ ਬੇਹਤਰ ਢੰਗ ਨਾਲ ਬਣਾਉਣ ਹਿਤ ਇਸ ਵਾਰ ਕੇਵਲ ਲਾਈਫ ਸਰਟੀਫਿਕੇਟ ਆਨਲਾਈਨ ਰੂਪ ਵਿੱਚ ਸਵੀਕਾਰੇ ਜਾ ਰਹੇ ਹਨ। ਇਸ ਬਾਰੇ ਰਾਜ ਸਰਕਾਰ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਪੱਤਰ/ਲਾਈਫ ਸਰਟੀਫਿਕੇਟ ਆਨਲਾਈਨ ਰੂਪ ਵਿੱਚ ਅਪਲਾਈ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਦੇਸ ਰਾਜ ਨੇ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਵੱਲੋਂ ਲਾਈਫ ਸਰਟੀਫਿਕੇਟ ਆਨਲਾਈਨ ਅਪਲਾਈ ਨਹੀ ਕਰਵਾਏ ਗਏ ਹਨ, ਉਹ 1 ਨਵੰਬਰ  ਤੋਂ 30 ਨਵੰਬਰ 2026 ਤੱਕ ਆਪਣੇ ਨਜ਼ਦੀਕੀ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਜਾਂ ਉੱਪ ਖ਼ਜ਼ਾਨਾ ਦਫ਼ਤਰ, ਆਪਣੀ ਬੈਂਕ ਬ੍ਰਾਂਚ, ਸੇਵਾ ਕੇਂਦਰ, ਜਾਂ ਫਿਰ ‘ਜੀਵਨ ਪ੍ਰਮਾਣ ਪੱਤਰ’ਦੀ ਮੋਬਾਈਲ ਐਪ ਰਾਹੀਂ ਖ਼ੁਦ ਆਪ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਉਪਰੰਤ ਪੈਨਸ਼ਨਰ ਨੂੰ ਤੁਰੰਤ ਇਸ ਸਬੰਧੀ ਸਰਟੀਫਿਕੇਟ ਫੋਨ ‘ਤੇ ਪ੍ਰਾਪਤ ਹੋ ਜਾਂਦਾ ਹੈ। ਪੈਨਸ਼ਨ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਸਰਟੀਫਿਕੇਟ ਜਮ੍ਹਾਂ ਕਰਵਾਉਣ ਹਿਤ ਪੈਨਸ਼ਨਰ ਆਪਣੀ ਪੈਨਸ਼ਨ ਬੁੱਕ, ਖਾਤਾ ਨੰਬਰ, ਅਧਾਰ ਕਾਰਡ ਅਤੇ ਫੋਨ ਨਾਲ ਲੈ ਕੇ ਜਾਣਾ ਨਾ ਭੁੱਲੇ। ਉਪਰੋਕਤ ਦਰਸਾਏ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਲਾਈਫ ਸਰਟੀਫਿਕੇਟ ਬਿਨਾਂ ਕਿਸੀ ਦੇਰੀ ਤੋਂ ਅਪਲਾਈ ਕੀਤਾ ਜਾਵੇ ਤਾਂ ਜ਼ੋ ਪੈਨਸ਼ਨਰ ਨਿਰੰਤਰ ਰੂਪ ਵਿੱਚ ਚਲਦੀ ਰਹੇ।

LEAVE A REPLY

Please enter your comment!
Please enter your name here