Tuesday, October 27, 2026
Home Crime ਕਾਰ ਖੜ੍ਹੀ ਕਰਨ ਦੇ ਮਾਮੂਲੀ ਝਗੜੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ, ਪੁੱਤ...

ਕਾਰ ਖੜ੍ਹੀ ਕਰਨ ਦੇ ਮਾਮੂਲੀ ਝਗੜੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ, ਪੁੱਤ ਤੇ ਚਾਚੇ ਦਾ ਗੋਲੀਆਂ ਮਾਰ ਕੇ ਕਤਲ

ਲਖਨਾਊ (ਦ ਸਟੈਲਰ ਨਿਊਜ਼)। ਲਖਨਊ ਤੋਂ ਇਕ ਦਿਲਦਿਲਹਾ ਦੇਂ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਦਿਨ-ਦਿਹਾੜੇ ਹੀ ਇੱਕ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਪਿਤਾ, ਉਸ ਦਾ ਪੁੱਤਰ ਅਤੇ ਇੱਕ ਛੋਟਾ ਭਰਾ ਸ਼ਾਮਲ ਹਨ। ਇਹ ਘਟਨਾ ਸਾਦਤਗੰਜ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀ। ਨੌਬਸਤਾ ਦੇ ਬ੍ਰਾਹਮਣ ਟੋਲਾ ਦੇ ਰਹਿਣ ਵਾਲੇ ਸ਼ਿਵਾਜੀ ਤਿਵਾਰੀ (62), ਸਕੱਤਰੇਤ ਦੇ ਇੱਕ ਸੇਵਾਮੁਕਤ ਕਰਮਚਾਰੀ ਸਨ। ਉਹ ਸੰਘ ਦੇ ਜ਼ਿਲ੍ਹਾ ‘ਸਰ-ਕਾਰਿਆਵਾਹ’ (ਸਕੱਤਰ) ਵਜੋਂ ਵੀ ਸੇਵਾ ਨਿਭਾ ਚੁੱਕੇ ਸਨ। ਉਨ੍ਹਾਂ ਦੇ ਭਰਾ, ਸ਼ਿਵੇਂਦਰ ਤਿਵਾਰੀ ਜਿਨ੍ਹਾਂ ਨੂੰ ‘ਸ਼ੰਭੂ’ ਵਜੋਂ ਵੀ ਜਾਣਿਆ ਜਾਂਦਾ ਸੀ ਲਖਨਊ ਯੂਨੀਵਰਸਿਟੀ ਵਿੱਚ ਕੰਮ ਕਰਦੇ ਸਨ। ਸ਼ਿਵਾਜੀ ਦੇ ਪੁੱਤਰ, ਸੁਯਸ਼ (30) ਦਾ ਬਿਜਲੀ ਦੇ ਸਮਾਨ ਦਾ ਕਾਰੋਬਾਰ ਸੀ।

Advertisements

ਸ਼ਿਵਾਜੀ ਦਾ ਆਪਣੇ ਗੁਆਂਢੀ, ਰਿਸ਼ਭ ਸ਼ੁਕਲਾ ਨਾਲ, ਉਸਦੇ ਘਰ ਦੇ ਸਾਹਮਣੇ ਇੱਕ ਬੋਹੜ ਦੇ ਦਰੱਖਤ ਹੇਠਾਂ ਚਬੂਤਰਾ ਬਣਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਸੋਮਵਾਰ ਨੂੰ, ਸ਼ਿਵਾਜੀ ਤਿਵਾਰੀ ਦੇ ਪੁੱਤਰ, ਸੁਯਸ਼ (30) ਨੇ ਆਪਣੀ ਕਾਰ ਉਸੇ ਚਬੂਤਰੇ ਦੇ ਨੇੜੇ ਖੜ੍ਹੀ ਕਰ ਦਿੱਤੀ। ਥੋੜ੍ਹੀ ਦੇਰ ਬਾਅਦ, ਜਦੋਂ ਸ਼ੰਭੂ ਬਾਹਰ ਨਿਕਲਿਆ ਤਾਂ ਰਿਸ਼ਭ ਉਸ ਨਾਲ ਬਹਿਸ ਕਰਨ ਲੱਗਾ। ਰੌਲਾ-ਰੱਪਾ ਸੁਣ ਕੇ ਸ਼ਿਵਾਜੀ ਵੀ ਬਾਹਰ ਆ ਗਿਆ। ਇਸ ਦੌਰਾਨ, ਰਿਸ਼ਭ ਨੇ ਉਨ੍ਹਾਂ ਦੋਵਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਆਵਾਜ਼ ਸੁਣ ਕੇ ਸੁਯਸ਼ ਘਰੋਂ ਬਾਹਰ ਆਇਆ, ਤਾਂ ਰਿਸ਼ਭ ਨੇ ਉਸ ‘ਤੇ ਵੀ ਗੋਲੀ ਚਲਾ ਦਿੱਤੀ।

ਰਿਸ਼ਭ (30) ਮਰਚੈਂਟ ਨੇਵੀ ਵਿੱਚ ਨੇਵੀਗੇਸ਼ਨ ਅਫ਼ਸਰ ਸੀ। ਉਸ ਨੂੰ ਉਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਘਟਨਾ ਸਥਾਨ ‘ਤੇ 50-60 ਪੁਲਿਸ ਮੁਲਾਜ਼ਮ ਤਾਇਨਾਤ ਹਨ। ਪੁਲਿਸ ਕਮਿਸ਼ਨਰ ਤਰੁਣ ਗਾਬਾ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਇਕ ਪਿਸਤੌਲ ਸਮੇਤ ਹਿਰਾਸਤ ਵਿਚ ਲੈ ਲਿਆ ਹੈ।

LEAVE A REPLY

Please enter your comment!
Please enter your name here