ਪਾਵਰਕਾਮ ਚੇਅਰਮੈਨ ਵੈਨੂੰ ਪ੍ਰਸ਼ਾਦ ਦਾ ਰੋਜਗਾਰ ਦੇਣ ਦਾ ਬਿਆਨ ਬੇਤੁਕਾ’ ਤੇ ਨਿਦਣਯੋਗ: ਬਲਿਹਾਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਚੇਅਰਮੈਨ ਵੈਨੂੰ ਪ੍ਰਸਾਦ ਦੇ ਰੋਜਗਾਰ ਦੇਣ ਦੇ ਬਿਆਨ ਨੂੰ ਬੇਤੁਕਾ ਆਖਿਆ । ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਦੇ ਚੇਅਰਮੈਨ ਵੇਨੂ ਪ੍ਰਸ਼ਾਦ ਵੱਲੋਂ ਅਖ਼ਬਾਰੀ ਬਿਆਨਾਂ ਰਾਹੀਂ ਲੋਕਾਂ ਵਿਚ ਇਹ ਗੱਲ ਲਿਜਾਈ ਗਈ ਕਿ ਪਾਵਰਕੌਮ ਨੇ ਲੋਕਾਂ ਨੂੰ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਜੋ ਕਿ ਬੇਤੁੱਕਾ ਅਤੇ ਨਿੰਦਣਯੋਗ ਹੈ। ਕਿਉਂਕਿ ਪਾਵਰਕੌਮ ਵਿੱਚ ਸੀ. ਐੱਚ.ਬੀ ਠੇਕਾ ਕਾਮਿਆਂ ਨੂੰ 30 ਸਤੰਬਰ 2019 ਤੇ 1 ਜੂਨ 2020 ਤੇ 15 ਜੁਲਾਈ 2020 ਤੇ 30 ਸਤੰਬਰ 2020 ਨੂੰ ਪਾਵਰਕੌਮ ਸੀ.ਐੱਚ.ਬੀ ਠੇਕਾ ਕਾਮਿਆਂ ਦੀ ਵੱਡੀ ਪੱਧਰ ਤੇ ਛਾਂਟੀ ਕੀਤੀ ਗਈ । ਜੋ ਕੇ ਕਈ ਕਈ ਸਾਲਾਂ ਤੋਂ ਪਾਵਰਕੌਮ ਅੰਦਰ ਲਗਾਤਾਰ ਕੰਮ ਕਰਦੇ ਆ ਰਹੇ ਸੀ । ਸੀ ਐਚ ਬੀ ਠੇਕਾ ਕਾਮਿਆਂ ਨੂੰ ਬਹੁਤ ਹੀ ਨਿਗੂਣੀਆਂ 10454 ਤਨਖ਼ਾਹਾਂ ਤੇ ਆਊਟਸੋਰਸਿੰਗ ਰਾਹੀਂ ਭਰਤੀ ਕੀਤਾ ਗਿਆ ਹੈ।

Advertisements

ਜਿਨ੍ਹਾਂ ਨੂੰ ਠੇਕੇਦਾਰ ਕੰਪਨੀਆਂ ਵੱਲੋਂ ਪੂਰੀ ਤਨਖਾਹ ਦੀ ਕਈ ਥਾਵਾਂ ਤੇ ਅਦਾਇਗੀ ਨਹੀਂ ਕੀਤੀ ਗਈ। ਪਿਛਲੇ ਸਮਿਆਂ ਵਿਚ ਠੇਕੇਦਾਰ ਕੰਪਨੀਆਂ ਵੱਲੋਂ ਵੱਡੇ ਘਪਲੇ ਕੀਤੇ ਗਏ ਠੇਕੇਦਾਰ ਕੰਪਨੀਆਂ ਵੱਲੋਂ ਪੁਰਾਣਾ ਬਕਾਇਆ ਏਰੀਅਲ ਬੋਨਸ ਈ.ਪੀ.ਐਫ ਈ.ਐਸ.ਆਈ ਦਾ ਹਿਸਾਬ ਕਿਤਾਬ ਨਹੀਂ ਦਿੱਤਾ। ਕਰੰਟ ਦੌਰਾਨ ਸੈਂਕੜੇ ਕਾਮੇ ਮੌਤ ਦੇ ਮੂੰਹ ਤੇ ਅਪੰਗ ਹੋ ਗਏ ਹਨ ਜਿਨ੍ਹਾਂ ਨੂੰ ਕੋਈ ਮੁਆਵਜ਼ਾ ਅਤੇ ਪਰਿਵਾਰਕ ਮੈਂਬਰ ਨੂੰ ਕੋਈ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਛੁੱਟੀ ਕਰਨ ਦੌਰਾਨ ਸੀ ਐੱਚ ਬੀ ਠੇਕਾ ਕਾਮੇ ਦੀ ਤਨਖ਼ਾਹ ਵਿੱਚੋਂ ਪੰਦਰਾਂ ਪੰਦਰਾਂ ਸੌ ਰੁਪਏ ਕਟੌਤੀ ਕੀਤੀ ਜਾ ਰਹੀ ਹੈ ਰਹੀ। ਤਨਖਾਹ ਦੀ ਅਦਾਇਗੀ ਕਰਨ ਦਾ ਸਮਾਂ ਕੋਈ ਨਿਸਚਿਤ ਨਹੀਂ ਕੀਤਾ ਜਾ ਰਿਹਾ ।ਜਿਸ ਦੇ ਲਈ ਸਾਡੀ ਜਥੇਬੰਦੀ ਲਗਾਤਾਰ ਪਾਵਰਕਾਮ ਮੈਨੇਜਮੈਂਟ ਪੰਜਾਬ ਸਰਕਾਰ ਤੇ ਕਿਰਤ ਵਿਭਾਗ ਖ਼ਿਲਾਫ਼ ਲਗਾਤਾਰ ਸੰਘਰਸ਼ ਦੇ ਰਾਹ ਤੇ ਤੁਰੀ ਹੋਈ ਹੈ ਸੰਘਰਸ਼ ਦੌਰਾਨ ਪਾਵਰਕੌਮ ਦੇ ਚੇਅਰਮੈਨ ਅਤੇ ਕਿਰਤ ਮੰਤਰੀ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੇ ਅਧਿਕਾਰੀਆਂ ਨਾਲ ਕਈ ਵਾਰ ਬੈਠਕਾਂ ਹੋਈਆਂ। ਜਿਸ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮਨੇਜਮੈਟ ਲਗਾਤਾਰ ਟਾਲਾ ਵੱਟ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਾਵਰਕਾਮ ਵਿਚ 90 ਲੱਖ ਤੋਂ ਉੱਪਰ ਕੁਨੈਕਸ਼ਨਾਂ ਦੀ ਗਿਣਤੀ ਹੋ ਚੁੱਕੀ ਹੈ ਪਰ ਮੁਲਾਜ਼ਮਾਂ ਦੀ ਗਿਣਤੀ ਸੁੰਗੜ ਕੇ 25 ਹਜਾਰ ਰਹਿ ਗਈ ਹੈ। ਦਿਨ ਭਰ ਦਿਨ ਰਿਟਾਇਰਮੈਂਟਾਂ ਮੁਲਾਜ਼ਮਾਂ ਦੀਆਂ ਹੋ ਰਹੀਆਂ ਹਨ ਪਰ ਲੋਡ਼ ਅਨੁਸਾਰ ਮੁਲਾਜ਼ਮਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਚੇਅਰਮੈਨ ਵੇਨੂ ਪ੍ਰਸ਼ਾਦ ਦਾ ਬਿਆਨ ਬੇਤੁਕਾ ਅਤੇ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਪਾਵਰਕਾਮ ਵਿਚ ਕੰਮ ਕਰਦੇ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਵਿਭਾਗ ਚ ਲਿਆ ਕੇ ਰੈਗੂਲਰ ਕਰਨ ਛਾਂਟੀ ਦੀ ਨੀਤੀ ਰੱਦ ਕਰਨ ਛਾਂਟੀ ਕੀਤੇ ਕਾਮਿਆਂ ਨੂੰ ਬਿਨਾਂ ਸ਼ਰਤ ਬਹਾਲ ਕਰਨ ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਈ.ਪੀ.ਐਫ ਅਤੇ ਈ.ਐਸ.ਆਈ ਅਤੇ ਏਰੀਅਰ ਅਤੇ ਬੋਨਸ ਦਾ ਪੁਰਾਣਾ ਬਕਾਇਆ ਜਾਰੀ ਕਰਨ ਅਤੇ ਹੋਰ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿਚ 12 ਮਾਰਚ 2021 ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਹਡ਼ਤਾਲ ਕਾਰਨ ਪਟਿਆਲਾ ਵੱਲ ਕੂਚ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here