ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਅਮਨਦੀਪ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਕਮਿਸ਼ਨਰ ਨਗਰ ਨਿਗਮ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ’ਤੇ ਜੰਮੀ ਮਿੱਟੀ ਅਤੇ ਕੂੜਾ-ਕਰਕਟ ਨੂੰ ਸਾਫ ਕਰਨ ਲਈ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਦਾ ਕੰਮ ਰੋਜ਼ਾਨਾ ਸ਼ਹਿਰ ਦੇ ਪ੍ਰਮੁੱਖ ਚੌਕਾਂ, ਜਿਵੇਂ ਬੱਸ ਸਟੈਂਡ ਚੌਕ, ਸ਼ਹੀਦ ਭਗਤ ਸਿੰਘ ਚੌਕ, ਮਹਾਰਾਣਾ ਪ੍ਰਤਾਪ ਚੌਕ, ਸੈਸ਼ਨ ਚੌਕ, ਟਾਂਡਾ ਚੌਕ ਆਦਿ, ਪ੍ਰਮੁੱਖ ਸੜਕਾਂ, ਸੈਂਟਰ ਵਰਜਾਂ ਦੀ ਸਾਫ਼-ਸਫਾਈ ਅਤੇ ਸੁੰਦਰੀਕਰਨ ਕਰਨਾ ਹੈ, ਤਾਂ ਜੋ ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਸ਼ਹਿਰ ਸਾਫ਼-ਸੁਥਰਾ ਦਿਖਾਈ ਦੇਵੇ।

Advertisements

ਇਸੇ ਲੜੀ ਤਹਿਤ ਜਿਹੜੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਭਾਗ ਲਿਆ ਗਿਆ, ਉਨ੍ਹਾਂ ਨੂੰ ਕਮਿਸ਼ਨਰ ਨਗਰ ਨਿਗਮ ਵੱਲੋਂ ਨਗਰ ਨਿਗਮ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਨਮਾਨਿਤ ਕਰਨ ਨਾਲ ਜਿਥੇ ਇਨ੍ਹਾਂ ਦਾ ਹੌਸਲਾ ਵਧੇਗਾ, ਉਥੇ ਹੀ ਹੋਰਨਾਂ ਕਰਮਚਾਰੀਆਂ ਵੱਲੋਂ ਵੀ ਆਪਣਾ ਕੰਮ ਤਨਦੇਹੀ ਨਾਲ ਕਰਨ ਲਈ ਜਾਗਰੂਕਤਾ ਪੈਦਾ ਹੋਵੇਗੀ।

ਸਨਮਾਨਿਤ ਕੀਤੇ ਗਏ ਅਧਿਕਾਰੀਆਂ/ਕਰਮਚਾਰੀਆਂ ਵਿਚ ਗੁਰਵਿੰਦਰ ਸਿੰਘ ਜੂਤਲਾ, ਜਨਕ ਰਾਜ, ਰਾਜੇਸ਼ ਕੁਮਾਰ (ਸੈਨੇਟਰੀ ਇੰਸਪੈਕਟਰ), ਕਰਨਜੋਤ ਆਦੀਆ (ਸੈਨੇਟਰੀ ਸੁਪਰਵਾਈਜ਼ਰ), ਪ੍ਰਦੀਪ ਕੁਮਾਰ, ਬਲਦੇਵ, ਪੰਕਜ, ਪਵਨ ਕੁਮਾਰ (ਬਿੰਦੀ), ਦੀਪਕ (ਸਫਾਈ ਸੇਵਕ), ਜੀਆ ਲਾਲ, ਅਨਿਲ ਕੁਮਾਰ (ਮਾਲੀ), ਰਵੀ ਕੁਮਾਰ ਅਤੇ ਸਤਨਾਮ (ਬੇਲਦਾਰ) ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਹਰ ਮਹੀਨੇ ਇਸੇ ਤਰਜ਼ ਵਿਚ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਸ ਨਾਲ ਨਗਰ ਨਿਗਮ ਹੁਸ਼ਿਆਰਪੁਰ ਦੀ ਕਾਰਗੁਜ਼ਾਰੀ ਵਿਚ ਕਾਫੀ ਹੱਦ ਤੱਕ ਸੁਧਾਰ ਹੋਵੇਗਾ। 

LEAVE A REPLY

Please enter your comment!
Please enter your name here