Saturday, October 24, 2026
Home Chandigarh ਰਵਨੀਤ ਬਿੱਟੂ ਦੇ ਕਰੀਬੀ ਪਰਵਿੰਦਰ ਗਿੱਲ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਵੜਿੰਗ...

ਰਵਨੀਤ ਬਿੱਟੂ ਦੇ ਕਰੀਬੀ ਪਰਵਿੰਦਰ ਗਿੱਲ ਨੇ ਕਾਂਗਰਸ ਨੂੰ ਕਿਹਾ ਅਲਵਿਦਾ, ਵੜਿੰਗ ਤੇ ਲਗਾਏ ਆਰੋਪ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਲੋਕਸਭਾ ਚੋਣਾਂ ਵਿਚਾਲੇ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਕੁੱਝ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਦੇ ਕਰੀਬੀ ਪਰਵਿੰਦਰ ਸਿੰਘ ਗਿੱਲ (ਲਾਪੜਾਂ) ਨੇ ਪਾਰਟੀ ਛੱਡ ਦਿੱਤੀ।

Advertisements

ਪਰਵਿੰਦਰ ਸਿੰਘ ਨੇ ਅਸਤੀਫ਼ੇ ਵਿੱਚ ਲਿਖਿਆ ਕਿ ਮੇਰੇ ਅਸਤੀਫ਼ੇ ਦਾ ਮੁੱਖ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ ਜੋ ਬਹੁਤ ਹੰਕਾਰੀ ਹਨ ਅਤੇ ਕੋਈ ਦੂਰਅੰਦੇਸ਼ੀ ਨਹੀਂ ਹਨ, ਜਿਸ ਕਾਰਨ ਸੂਬੇ ਵਿੱਚ ਪਾਰਟੀ ਦੀ ਤਬਾਹੀ ਹੋਈ ਹੈ। ਉਨ੍ਹਾਂ ਲਿਖਿਆ ਕਿ ਰਾਹੁਲ ਜੀ ਤੁਸੀਂ ਕਾਂਗਰਸ ਲੀਡਰਸ਼ਿਪ ਦੇ ਸਿਖਰ ਤੇ ਹੁੰਦੇ ਹੋਏ ਸੂਬੇ ਦੀ ਜ਼ਮੀਨੀ ਹਕੀਕਤ ਤੋਂ ਅਣਜਾਣ ਹੋ ਅਤੇ ਪਾਰਟੀ ਦੀ ਰੀੜ੍ਹ ਦੀ ਹੱਡੀ ਬਣੇ ਵਰਕਰਾਂ ਦੀ ਦੁਰਦਸ਼ਾ ਤੋਂ ਅਣਜਾਣ ਹੋ।

LEAVE A REPLY

Please enter your comment!
Please enter your name here