ਵਿਜਿਲੈਂਸ ਨੇ 15000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰਮੇਸ਼ ਕੁਮਾਰ ਕੀਤਾ ਕਾਬੂ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ 15.05.2024 ਨੂੰ ਸਿ਼ਕਾਇਤਕਰਤਾ ਜ਼ਸਵਿੰਦਰ ਕੌਰ ਪਤਨੀ ਸੰਤੋਖ ਰਾਮ ਵਾਸੀ ਪਿੰਡ ਤਨੂੰਲੀ ਜਿ਼ਲ੍ਹਾ ਹੁਸਿ਼ਆਰਪੁਰ ਦੀ ਸਿ਼ਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਉਰੋ ਯੂਨਿਟ, ਹੁਸਿ਼ਆਰਪੁਰ ਵੱਲੋਂ ਰਮੇਸ਼ ਕੁਮਾਰ ਪਟਵਾਰੀ ਮਾਲ ਹਲਕਾ ਪੰਡੋਰੀ ਬੀਬੀ, ਤਹਿਸੀਲ ਜਿ਼ਲ੍ਹਾ ਹੁਸਿ਼ਆਰਪੁਰ ਨੂੰ ਮੁਦੱਈ ਜ਼ਸਵਿੰਦਰ ਕੌਰ ਪਤਨੀ ਸੰਤੋਖ ਰਾਮ ਉਕਤ ਪਾਸੋਂ 15,000 ਰੁਪਏ (ਪੰਦਰਾਂ ਹਜ਼ਾਰ ਰੁਪਏ) ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ ਜ਼ਸਵਿੰਦਰ ਕੌਰ ਦੇ ਪਤੀ ਸੰਤੋਖ ਰਾਮ ਨੇ 6 ਮਰਲੇ ਰਕਬਾ ਪਿੰਡ ਤਨੂੰਲੀ ਵਿੱਚੋਂ 22.12.23 ਨੂੰ ਵਸੀਕਾ ਨੰਬਰ 2023—24/1561/1/6128 ਰਾਂਹੀ ਤਬਦੀਲ ਮਲਕੀਅਤ ਨਾਲ ਕਰਵਾਈ ਸੀ।

Advertisements

ਇਸ ਵਸੀਕੇ ਦਾ ਇੰਤਕਾਲ ਸਿ਼ਕਾਇਤਕਰਤਾ ਦੇ ਨਾਮ ਪਰ ਦਰਜ ਕਰਨ ਲਈ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਨੇ 25,000/— ਰਪਏ ਰਿਸ਼ਵਤ ਦੀ ਮੰਗ ਕੀਤੀ, ਪ੍ਰੰਤੂ ਉਸ ਦਿਨ ਸਿ਼ਕਾਇਤਕਰਤਾ ਪਾਸ 15000/— ਰੁਪਏ ਹੀ ਸਨ ਜ਼ੋ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਨੇ ਮੰਗ ਕੇ ਲੈ ਲਏ ਅਤੇ ਕਿਹਾ ਕਿ ਤੁਹਾਡੇ ਨਾਮ ਪਰ ਇੰਤਕਾਲ ਕਰ ਦਿੰਦਾ ਹਾਂ ਤੁਸੀ ਬਾਕੀ ਰਹਿੰਦੇ 10,000/— ਰੁਪਏ ਬਾਅਦ ਵਿੱਚ ਦੇ ਦਿਉ। ਪਰ ਪਟਵਾਰੀ ਵੱਲੋਂ ਸਿ਼ਕਾਇਤਕਰਤਾ ਦੇ ਨਾਮ ਪਰ ਇੰਤਕਾਲ ਦਰਜ ਨਹੀਂ ਕੀਤਾ ਗਿਆ। ਸਿ਼ਕਾਇਤਕਰਤਾ ਨੇ ਮਿਤੀ 01.01.24 ਨੂੰ ਲੋਕ ਆਦਲਤ ਤਹਿਸੀਲ ਕੰਪਲੈਕਸ਼ ਹੁਸਿ਼ਆਰਪੁਰ ਵਿਖੇ ਪੇਸ਼ ਹੋ ਕੇ ਇਹ ਇੰਤਕਾਲ ਕਰਵਾ ਲਿਆ ਸੀ। ਪਰੰਤੂ ਪਟਵਾਰੀ ਵਾਰ-ਵਾਰ ਬਾਕੀ ਰਹਿੰਦੇ 10,000/— ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸਿ਼ਕਾਇਤਕਰਤਾ ਦੀ ਨਨਾਣ ਆਸ਼ਾ ਰਾਣੀ ਵਿਧਵਾ ਪਰਮਜੀਤ ਵਾਸੀ ਜਗਰਾਵਾਂ ਜਿ਼ਲ੍ਹਾ ਜਲੰਧਰ ਨੇ ਸਰਵਾਇਵਿੰਗ ਸਰਟੀਫਿਕੇਟ ਲੈਣ ਲਈ ਡਿਪਟੀ ਕਮਿਸ਼ਨਰ ਹੁਸਿ਼ਆਰਪੁਰ ਪਾਸ ਅਪਲਾਈ ਕੀਤਾ ਸੀ ਜਿਸ ਦੀ ਇੰਨਕੁਆਰੀ ਵੀ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਪਾਸ ਹੀ ਹੈ, ਜਿਸਨੇ ਆਸ਼ਾ ਰਾਣੀ ਵੱਲੋਂ ਅਪਲਾਈ ਕੀਤੇ ਸਰਟੀਫਿਕੇਟ ਨੂੰ ਰੋਕ ਲਿਆ ਅਤੇ ਸਿ਼ਕਾਇਤਕਰਤਾ ਨੂੰ ਆਪਣੇ ਮੋਬਾਇਲ ਤੋਂ ਮੈਸੇਜ਼ ਕੀਤਾ ਕਿ ਜਦੋਂ ਤੁਸੀ 15000/— ਰੁਪਏ ਦੇ ਦਿਓਗੇ ਤਾਂ ਆਸ਼ਾ ਰਾਣੀ ਨੂੰ ਮੈਸਜ਼ ਕਰ ਦੇਣਾ ਕਿ ਉਹ ਨੰਬਰਦਾਰ ਨੂੰ ਨਾਲ ਲੈ ਕੇ ਇੰਨਕੁਆਰੀ ਲਈ ਉਸਦੇ ਦਫਤਰ ਆ ਜਾਵੇ।

ਸਿ਼ਕਾਇਤਕਰਤਾ ਨੇ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਨੂੰ ਮੈਸੇਜ਼ ਕੀਤਾ ਕਿ 10,000 ਤੋਂ 15,000 ਕਿਵੇਂ ਹੋ ਗਏ ਤਾਂ ਪਟਵਾਰੀ ਰਮੇਸ਼ ਕੁਮਾਰ ਨੇ ਜਵਾਬ ਦਿੱਤਾ ਕਿ 22.05.2024 ਤੋਂ ਬਾਅਦ ਵਿਆਜ ਲੱਗਕੇ 20,000/— ਹੋ ਜਾਣਗੇ। ਸਿ਼ਕਾਇਤਕਰਤਾ ਨੇ ਮਿਤੀ 14.05.2024 ਨੂੰ ਪਟਵਾਰੀ ਰਮੇਸ਼ ਕੁਮਾਰ ਨਾਲ ਮੋਬਾਇਲ ਪਰ ਗੱਲ ਕੀਤੀ ਤਾਂ ਦੋਸ਼ੀ ਰਮੇਸ਼ ਕੁਮਾਰ ਪਟਵਾਰੀ 15,000/— ਰੁਪਏ ਰਿਸ਼ਵਤ ਦੀ ਮੰਗ ਕਰਨ ਲੱਗਾ, ਜਿਸ ਤੇ ਸਿ਼ਕਾਇਤਕਰਤਾ ਜ਼ਸਵਿੰਦਰ ਕੌਰ ਵੱਲੋਂ ਇਸ ਦੀ ਸਿ਼ਕਾਇਤ ਵਿਜੀਲੈਂਸ ਬਿਉਰੋ ਪਾਸ ਕਰ ਦਿੱਤੀ। ਸਿ਼ਕਾਇਤਕਰਤਾ ਜ਼ਸਵਿੰਦਰ ਕੌਰ ਪਤਨੀ ਸੰਤੋਖ ਰਾਮ ਵਾਸੀ ਪਿੰਡ ਤਨੂੰਲੀ ਜਿ਼ਲ੍ਹਾ ਹੁਸਿ਼ਆਰਪੁਰ ਦੀ ਸਿ਼ਕਾਇਤ ਤੇ ਕਾਰਵਾਈ ਕਰਦੇ ਹੋਏ ਮੁਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ, ਯੂਨਿਟ, ਹੁਸਿ਼ਆਰਪੁਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਵਿਜੈ ਪਾਲ ਸਿੰਘ ਵਲੋਂ ਵਿਜੀਲੈਂਸ ਬਿਉਰੋ ਦੀ ਟੀਮ, ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ।

ਇੰਸਪੈਕਟਰ ਵਿਜੈ ਪਾਲ ਸਿੰਘ, ਵਿਜੀਲੈਂਸ ਬਿਉਰੋ, ਯੂਨਿਟ, ਹੁਸਿ਼ਆਰਪੁਰ ਵਲੋਂ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਮਾਲ ਹਲਕਾ ਪੰਡੋਰੀ ਬੀਬੀ, ਤਹਿਸੀਲ ਵਾ ਜਿ਼ਲ੍ਹਾ ਹੁਸਿ਼ਆਰਪੁਰ ਨੂੰ ਸਿ਼ਕਾਇਤਕਰਤਾ ਜ਼ਸਵਿੰਦਰ ਕੌਰ ਪਤਨੀ ਸੰਤੋਖ ਰਾਮ ਉਕਤ ਪਾਸੋਂ 15,000/— ਰੁਪਏ (ਪੰਦਰਾਂ ਹਜ਼ਾਰ ਰੁਪਏ) ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਤੇ ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧੀ ਵਿੱਚ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਮਾਲ ਹਲਕਾ ਪੰਡੋਰੀ ਬੀਬੀ ਉਕਤ ਵਿਰੁੱਧ ਮੁਕੱਦਮਾ ਨੰਬਰ 08 ਮਿਤੀ 15.05.24 ਅ/ਧ 7 ਪੀਸੀ ਐਕਟ 1988 ਅਮੈਡਮੈਂਟ ਬਾਏ ਪੀਸੀ ਐਕਟ 2018 ਥਾਣਾ ਵਿ:ਬਿ: ਰੇਂਜ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ, ਯੂਨਿਟ, ਹੁਸਿ਼ਆਰਪੁਰ ਨੇ ਦੱਸਿਆ ਕਿ ਦੋਸ਼ੀ ਰਮੇਸ਼ ਕੁਮਾਰ ਪਟਵਾਰੀ ਮਾਲ ਹਲਕਾ ਪੰਡੋਰੀ ਬੀਬੀ, ਤਹਿਸੀਲ ਵਾ ਜਿ਼ਲ੍ਹਾ ਹੁਸਿ਼ਆਰਪੁਰ ਨੂੰ ਕੱਲ ਮਿਤੀ 16.05.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here