Sunday, October 11, 2026
Home Education ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ 4 ਵਿਚ ਸਰਕਾਰੀ ਸਕੂਲ ਨਾਰੂਨੰਗਲ ਦਾ...

ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ 4 ਵਿਚ ਸਰਕਾਰੀ ਸਕੂਲ ਨਾਰੂਨੰਗਲ ਦਾ ਖੇਡਾਂ ਵਿੱਚ ਰਿਕਾਰਡ ਤੋੜ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਨੇ ਖੇਡਾਂ ਵਤਨ ਪੰਜਾਬ ਦੀਆਂ 26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੋਕਸਿੰਗ ਦੇ ਵਿੱਚ ਗੋਲਡ ਟਾਈ ਕਮਾਂਡੋ ਦੇ ਵਿੱਚ ਦੋ ਗੋਲਡ ਕਰਾਟੇ ਦੇ ਵਿੱਚ ਇੱਕ ਗੋਲਡ ਅਤੇ ਖੋਖੋ ਅੰਡਰ 14 ਸਾਲ ਅੰਡਰ 21 ਸਾਲ ਲੜਕੇ ਅਤੇ ਅੰਡਰ 17 ਸਾਲ ਲੜਕੀਆਂ ਨੇ ਫਸਟ ਪੋਜੀਸ਼ਨ ਹਾਸਿਲ ਕੀਤੀ।

Advertisements

ਲਗਾਤਾਰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੀ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਜਿਲੇ ਵਿੱਚ ਸਭ ਤੋਂ ਵੱਧ ਟਰਾਫੀਆਂ ਜਿੱਤਣ ਦਾ ਮਾਣ ਹਾਸਿਲ ਕੀਤਾ। ਇਸ ਜਿੱਤ ਦਾ ਸਿਹਰਾ ਪ੍ਰਿੰਸੀਪਲ ਸ਼ੈਲਿੰਦਰ ਠਾਕੁਰ ਅਤੇ ਫੀਲਡ ਇਨਚਾਰਜ ਲੈਕਚਰਰ ਸੁਰਜੀਤ ਸਿੰਘ ਨੂੰ ਜਾਂਦਾ ਹੈ, ਜਿਨਾਂ ਦੀ ਸਖਤ ਮਿਹਨਤ ਸਦਕਾ ਨਾਰੂ ਨੰਗਲ ਸਕੂਲ ਹੁਸ਼ਿਆਰਪੁਰ ਵਿੱਚ ਖੇਡਾਂ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਸਕੂਲ ਗਿਣਿਆ ਜਾਂਦਾ ਹੈ।

ਇਸ ਸਕੂਲ ਦੇ ਹਰੇਕ ਸਾਲ 80 ਤੋਂ ਵੱਧ ਖਿਡਾਰੀ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਅਤੇ ਤਿੰਨ ਤੋਂ ਚਾਰ ਖਿਡਾਰੀ ਨੈਸ਼ਨਲ ਪੱਧਰ ਤੇ ਹਰ ਸਾਲ ਖੇਡ ਕੇ ਆਉਂਦੇ ਹਨ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸੈਲਿੰਦਰ ਠਾਕੁਰ ਨੇ ਇਹਨਾਂ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਮਿਲਿਆਂ ਹੋਏ ਮੈਡਲ ਦੇ ਕੇ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ। ਸਮੂਹ ਸਟਾਫ ਮੈਂਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਨੇ ਇਹਨਾਂ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਪ੍ਰਿੰਸੀਪਲ ਠਾਕੁਰ ਨੇ ਦੱਸਿਆ ਕਿ ਇਸ ਸਾਲ ਖੇਡਾਂ ਵਤਨ ਪੰਜਾਬ ਦੀਆਂ ਜੋਕਿ ਸਟੇਟ ਪੱਧਰ ਤੇ ਵੱਖ-ਵੱਖ ਜਗਹਾ ਤੇ ਹੋ ਰਹੀਆਂ ਹਨ, ਵਿਚ ਸਕੂਲ ਦੇ 40 ਖਿਡਾਰੀ ਭਾਗ ਲੈਣਗੇ।

LEAVE A REPLY

Please enter your comment!
Please enter your name here