Sunday, October 11, 2026
Home Crime ਹੋਟਲ ‘ਚ 31 ਸਾਲਾ ਔਰਤ ਦਾ ਕ-ਤਲ, ਪ੍ਰੇਮ ਸੰਬੰਧਾਂ ਦਾ ਸ਼ੱਕ, ਕਾਰਵਾਈ...

ਹੋਟਲ ‘ਚ 31 ਸਾਲਾ ਔਰਤ ਦਾ ਕ-ਤਲ, ਪ੍ਰੇਮ ਸੰਬੰਧਾਂ ਦਾ ਸ਼ੱਕ, ਕਾਰਵਾਈ ਜਾਰੀ

ਬਰਨਾਲਾ (ਦ ਸਟੈਲਰ ਨਿਊਜ਼)। ਬਰਨਾਲਾ ਦੇ ਤਪਾ ਮੰਡੀ ਦੇ ਇੱਕ ਹੋਟਲ ਵਿੱਚ 31 ਸਾਲਾ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਪਾ ਮੰਡੀ ਦੇ ਨਾਲ ਲੱਗਦੇ ਇੱਕ ਪਿੰਡ ਦੀ ਰਹਿਣ ਵਾਲੀ ਇਸ ਔਰਤ ਦਾ ਵਿਆਹ ਇੱਥੋਂ ਕਰੀਬ 15 ਕਿਲੋਮੀਟਰ ਦੂਰ ਇੱਕ ਹੋਰ ਪਿੰਡ ਵਿੱਚ ਹੋਇਆ ਸੀ। ਫਿਲਹਾਲ ਉਹ ਆਪਣੇ ਪਤੀ ਨਾਲ ਤਪਾ ਦੀ ਹੀ ਇੱਕ ਬਸਤੀ ਵਿੱਚ ਰਹਿ ਰਹੀ ਸੀ।  

Advertisements

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਆਪਣੇ ਪੇਕੇ ਪਿੰਡ ਦੇ ਹੀ ਇੱਕ ਨੌਜਵਾਨ ਮਿੱਤਰ ਨਾਲ ਤਪਾ ਮੰਡੀ ਦੇ ਇੱਕ ਹੋਟਲ ਵਿੱਚ ਠਹਿਰੀ ਹੋਈ ਸੀ, ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ​ਇਸ ਘਟਨਾ ਸਬੰਧੀ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ ਤਪਾ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here