
ਪਟਨਾ (ਦ ਸਟੈਲਰ ਨਿਊਜ਼)। ਪਟਨਾ ਤੋਂ ਕਤਲ ਕਰਨ ਦਾ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਪਰਾਧੀਆਂ ਨੇ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਇੱਕ ਨੇਤਾ ਰਾਜਕੁਮਾਰ ਰਾਏ ਉਰਫ ਅੱਲਾ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਚਿੱਤਰਗੁਪਤ ਨਗਰ ਥਾਣਾ ਖੇਤਰ ਦੇ ਮੁੰਨਾਚਕ ਇਲਾਕੇ ਵਿੱਚ ਵਾਪਰੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਰਾਤ ਰਾਜਕੁਮਾਰ ਰਾਏ ਆਪਣੀ ਕਾਰ ਵਿੱਚ ਬੈਠ ਕੇ ਵਾਪਸ ਆ ਰਹੇ ਸੀ। ਇਸ ਦੌਰਾਨ ਉਹ ਘਰ ਦੇ ਨੇੜੇ ਇੱਕ ਹੋਟਲ ਤੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਲਈ ਰੁਕੇ। ਫਿਰ ਇੱਕ ਬਾਈਕ ਤੇ ਸਵਾਰ ਦੋ ਅਪਰਾਧੀਆਂ ਨੇ ਰਾਜਕਮਾਰ ਨੂੰ 6 ਗੋਲੀਆਂ ਮਾਰੀਆ।ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।












