Wednesday, October 28, 2026
Home Latest 16 ਮਈ ਨੂੰ ਕਰਵਾਏ ਜਾਣਗੇ ਕਿੱਕ ਬਾੱਕਸਿੰਗ ਗੇਮ ਦੇ ਮੁਕਾਬਲੇ

16 ਮਈ ਨੂੰ ਕਰਵਾਏ ਜਾਣਗੇ ਕਿੱਕ ਬਾੱਕਸਿੰਗ ਗੇਮ ਦੇ ਮੁਕਾਬਲੇ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਖੇਡ ਵਿਭਾਗ ਵੱਲੋਂ 16 ਮਈ 2024 ਨੂੰ ਕਿੱਕ ਬਾੱਕਸਿੰਗ ਗੇਮ ਦੇ ਮੁਕਾਬਲੇ ਕਰਵਾਏ ਜਾਣੇ ਹਨ। ਇਸ ਸਬੰਧੀ ਜਿਲ੍ਹਾ ਖੇਡ ਅਫਸਰ ਫਾਜਿਲਕਾ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ 17 ਤੇ ਅੰਡਰ 19 ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਣਗੇ।

Advertisements

ਉਨ੍ਹਾਂ ਦੱਸਿਆ ਕਿ ਇਨ੍ਹਾ ਖੇਡ ਮੁਕਾਬਲਿਆਂ ਦਾ ਮੁੱਖ ਮੰਤਵ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਸ਼ਾਮ ਨੂੰ 5 ਵਜੇ ਰੈੱਡ ਰੋਜ਼ ਪਬਲਿਕ ਸਕੂਲ ਜੰਡ ਵਾਲਾ ਭੀਮੇ ਸ਼ਾਹ, ਅਰਨੀਵਾਲਾ ਵਿਖੇ ਕਰਵਾਏ ਜਾਣਗੇ। ਵਧੇਰੇ ਜਾਣਕਾਰੀ ਲਈ ਕਿੱਕ ਬਾੱਕਸਿੰਗ ਕੋਚ ਬਲਰਾਜ ਸਿੰਘ ਦੇ ਮੋਬਾਇਲ ਨੰ: 99155-32960 ਨਾਲ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here