ਸਾਵਧਾਨ! ਆਨਲਾਈਨ ਸ਼ਾਪਿੰਗ ਕਰ ਰਹੇ ਹੋ ਤਾਂ ਰੱਖੋ ਧਿਆਨ, ਕਿਤੇ ਤੁਸੀਂ ਵੀ ਨਾ ਹੋ ਜਾਇਓ ਠੱਗੀ ਦਾ ਸ਼ਿਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅਜੋਕੇ ਸਮੇਂ ਵਿੱਚ ਭਾਵੇਂ ਹੀ ਆਨਲਾਈਨ ਸਿਸਟਮ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੋਵੇ ਪਰ ਕਈ ਵਾਰ ਲੋਕ ਕੁੱਝ ਠੱਗਾ ਵੱਲੋ ਬਣਾਏ ਗਏ ਆਨਲਾਈਨ ਐਪ ਰਾਹੀ ਠੱਗੀ ਦਾ ਸ਼ਿਕਾਰ ਵੀ ਹੋ ਜਾਦੇ ਹਨ। ਇਸ ਲਈ ਆਨਲਾਈਨ ਸ਼ੋਪਿੰਗ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੋ ਤਾਂ ਜੋ ਤੁਸੀ ਅਜਿਹੇ ਸਾਈਬਰ ਠੱਗਾਂ ਤੋ ਬੱਚ ਸਕੋ। ਇੱਕ ਅਜਿਹਾ ਹੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਦੀ ਗੋਕਲ ਨਗਰ ਨਿਵਾਸੀ ਨੇਹਾ ਨੇ ਇੰਸਟਾਗ੍ਰਾਮ ਦੇ ਇੱਕ ਚੈਨਲ ਕੁੜਤੀ ਹੱਬ ਤੋ ਦੇਖ ਕੇ ਇੱਕ ਕੁੜਤਾ ਸੈੱਟ ਮੰਗਵਾਇਆ ਸੀ ਜਿਸਦੀ ਕੀਮਤ 500 ਸੀ ਜਿਸਤੇ ਨੇਹਾ ਨੇ ਉਸਦੇ ਪਹਿਲਾ ਹੀ ਆਨਲਾਈਨ ਪੈਸੇ ਕੱਟਵਾ ਦਿੱਤੇ ਅਤੇ

Advertisements

ਉਹਨਾਂ ਕਿਹਾ ਕਿ 2 ਤੋ 3 ਦਿਨਾਂ ਤੱਕ ਤੁਹਾਡੀ ਕੁੜਤੀ ਤੁਹਾਡੇ ਦਿੱਤੇ ਪਤੇ ਤੇ ਪਹੁੰਚ ਜਾਵੇਗੀ। ਜਿਸਤੋ ਬਾਅਦ 3 ਦਿਨਾਂ ਬਾਅਦ ਕੁੜਤੀ ਹੱਬ ਵਾਲਿਆ ਦਾ ਕਾਲ ਆਇਆ ਕਿ ਉਹਨਾਂ ਨੂੰ ਕੁੜਤੀ ਲੈਣ ਲਈ ਪਹਿਲਾ ਗੋਰਮਿੰਟ ਟੈਕਸ 2250 ਦੇਣਾ ਪਵੇਗਾ ਜਿਸ ਵਿੱਚ 50 ਰੁਪਏ ਤੁਹਾਡੇ ਕੱਟ ਹੋ ਜਾਣਗੇ ਅਤੇ 2200 ਤੁਹਾਨੂੰ ਵਾਪਿਸ ਆ ਜਾਵੇਗਾ। ਜਦੋ ਲੜਕੀ ਨੇਹਾ ਵੱਲੋ ਟੈਕਸ ਦੇਣ ਤੋ ਮਨਾਂ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਇਹ ਟੈਕਸ ਤੁਹਾਡਾ ਅੱਗੇ ਤੋ ਅੱਗੇ ਵਧੀ ਜਾਵੇਗਾ। ਜਦੋ ਨੇਹਾ ਨੇ ਕੁੜਤੇ ਦੇ ਦਿੱਤੇ 500 ਰੁਪਏ ਵਾਪਿਸ ਕਰਨ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਪਹਿਲਾ ਤੁਹਾਨੂੰ ਟੈਕਸ ਦੇਣਾ ਪਵੇਗਾ ਫਿਰ ਹੀ ਉਹਨਾਂ ਵੱਲੋ ਕੁੜਤੀ ਭੇਜੀ ਜਾਵੇਗੀ। ਜਿਸਤੋ ਬਾਅਦ ਉਹਨਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।

ਜਿਸਤੋ ਇਹ ਸਿੱਧ ਹੁੰਦਾ ਹੈ ਕਿ ਹੁਣ ਲੋਕਾ ਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਅਤੇ ਇਸ ਤਰਾਂ ਦੇ ਐਪਸ ਤੇ ਜੇਕਰ ਕੋਈ ਘੱਟ ਪੈਸਿਆ ਵਿੱਚ ਸਾਮਾਨ ਵੇਚਦਾ ਹੈ ਤਾਂ ਉਹਨਾਂ ਤੇ ਬਿਲਕੁੱਲ ਵੀ ਯਕੀਨ ਨਹੀ ਕਰਨਾ ਚਾਹੀਦਾ ਤਾਂ ਕਿ ਤੁਸੀ ਇਸ ਤਰਾਂ ਦੇ ਫਰਾਡ ਤੋ ਬੱਚ ਸਕੋ। ਹਮੇਸ਼ਾ ਕੋਈ ਸਾਮਾਨ ਮੰਗਵਾਉਣ ਤੋ ਪਹਿਲਾ ਪੇਮੈਟ ਕਰਨ ਤੋ ਪਰਹੇਜ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਸਾਮਾਨ ਮਿਲਣ ਤੇ ਹੀ ਪੈਮੇਟ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here