ਚੇਅਰਮੈਨ ਗੂਲਜਾਰ ਸਿੰਘ ਵੱਲੋਂ ਵਿਕਾਸ ਕਾਰਜਾ ਸਬੰਧੀ ਵੱਖ-ਵੱਖ ਸਕੀਮਾਂ ਤਹਿਤ ਰੀਵਿਊ ਦੀ ਬੈਠਕ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਚੇਅਰਮੈਨ ਜਿ਼ਲ੍ਹਾ ਯੋਜਨਾ ਕਮੇਟੀ, ਫਿਰੋਜਪੁਰ ਗੂਲਜਾਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਫਿਰੋਜਪੁਰ ਜਿ਼ਲੇ ਦੇ ਵਿਕਾਸ ਕਾਰਜਾ ਵਿੱਚ ਤੇਜੀ ਅਤੇ ਪਾਰਦਿਸ਼ਤਾ ਲਿਆਊਣ ਲਈ ਬਾਰਡਰ ਏਰੀਆ ਵਿਕਾਸ ਪੋ੍ਰਗਰਾਮ ਤਹਿਤ ਅਤੇ ਵੱਖ—ਵੱਖ ਸਕੀਮ ਤਹਿਤ ਜਿ਼ਲੇ ਦੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਗਈ ਅਤੇ ਵਿਕਾਸ ਕਾਰਜਾ ਨੂੰ ਸਮੇ ਸਿਰ ਮੁਕੰਮਲ ਕਰਕੇ ਵਰਤੋ ਸਰਟੀਫਿਕੇਟ ਭੇਜਣ ਲਈ ਕਿਹਾ ਗਿਆ ।ਇਸ ਤੇ ਜਿ਼ਲਾ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਿਰੋਜਪੁਰ ਵੱਲੋ ਵਿਸ਼ਵਾਸ਼ ਦਿਵਾਇਆ ਗਿਆ ਕਿ ਵਿਕਾਸ ਦੇ ਕੰਮਾ ਵਿੱਚ ਹੋਰ ਤੇਜੀ ਲਿਆਦੀ ਜਾਵੇਗੀ ਅਤੇ ਕੰਮ ਮੁਕਮੰਲ ਹੋਣ ਉਪਰੰਤ ਵਰਤੋ ਸਰਟੀਫਿਕੇਟ ਜਲਦੀ ਹੀ ਦਫਤਰ ਵਿੱਖ ਸਬਮਿਟ ਕੀਤੇ ਜਾਣਗੇ ।

Advertisements

ਇਸ ਮੌਕੇ ਜਿ਼ਲਾ ਵਿਕਾਸ ਅਤੇ ਪੰਚਾਇਤ ਅਫਸਰ, ਹਰਜਿੰਦਰ ਸਿੰਘ ਬੀ.ਡੀ.ਪੀ.ਓ ਫਿਰੋਜਪੁਰ ਗੁਰਮੀਤ ਸਿੰਘ ਜਿ਼ਲਾ ਯੋਜਨਾ ਬੋਰਡ ਦੇ ਅਧਿਕਾਰੀ ਚਰਨਜੀਤ ਸਿੰਘ , ਸੰਜੀਵ ਮੈਣੀ ਅਤੇ ਸਮੂਹ ਪੰਚਾਇਤ ਸਕੱਤਰ, ਜੂਨੀਅਰ ਇੰਜੀਨੀਅਰ ਵੀ ਮੀਟਿੰਗ ਵਿੱਚ ਹਾਜ਼ਰ ਸੀ।

LEAVE A REPLY

Please enter your comment!
Please enter your name here