
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਭੈਣੀ ਮੱਟੂਆਂ ਤੋਂ ਨਾਜਾਇਜ਼ ਸਬੰਧਾਂ ਨੂੰ ਲੈ ਕੇ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਸਿੰਘ ਉਮਰ 20 ਸਾਲਾ ਪਿੰਡ ਭੈਣੀ ਮੱਟੂਆਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਜੰਟ ਸਿੰਘ ਨੂੰ ਸ਼ੱਕ ਸੀ ਕਿ ਲਵਪ੍ਰੀਤ ਦਾ ਉਸਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ।

ਜਾਣਕਾਰੀ ਮੁਤਾਬਕ ਬੀਤੇ ਕੁੱਝ ਮਹੀਨਿਆਂ ਤੋਂ ਗੁਰਜੰਟ ਦੀ ਪਤਨੀ ਦੀ ਗੁਰਜੰਟ ਨਾਲ ਲੜਾਈ-ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਗੁਰਜੰਟ ਨੂੰ ਛੱਕ ਸੀ ਕਿ ਉਸਦੀ ਪਤਨੀ ਲਵਪ੍ਰੀਤ ਦੇ ਕਹਿਣ ਤੇ ਸਹੁਰੇ ਘਰ ਵਾਪਸ ਨਹੀਂ ਆ ਰਹੀ। ਇਸ ਦੌਰਾਨ ਦੋ ਬੱਚਿਆਂ ਦੇ ਪਿਤਾ ਗੁਰਜੰਟ ਨੇ ਗੁੱਸੇ ਵਿੱਚ ਆ ਕੇ ਲਵਪ੍ਰੀਤ ਦੇ ਸਿਰ ਤੇ ਇੱਟਾਂ ਨਾਲ 9 ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤਾ ਹੈ।












