Thursday, October 29, 2026
Home Crime ਕੈਨੇਡਾ ‘ਚ ਭਾਰਤੀ ਡਰੱਗ ਤਸਕਰ ਗ੍ਰਿਫ਼ਤਾਰ, ਟਰੱਕ ਰਾਹੀਂ ਲਿਆ ਰਿਹਾ ਸੀ 52...

ਕੈਨੇਡਾ ‘ਚ ਭਾਰਤੀ ਡਰੱਗ ਤਸਕਰ ਗ੍ਰਿਫ਼ਤਾਰ, ਟਰੱਕ ਰਾਹੀਂ ਲਿਆ ਰਿਹਾ ਸੀ 52 ਕਿੱਲੋ ਹੈਰੋਇਨ

ਦਿੱਲੀ (ਦ ਸਟੈਲਰ ਨਿਊਜ਼)। ਫ਼ੈਡਰਲ ਪੁਲਿਸ ਦੇ ਬੁਲਾਰੇ ਕਾਰਪੋਰਲ ਪਰਮਬੀਰ ਕਾਹਲੋਂ ਨੇ ਦੱਸਿਆ ਕਿ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (CBSA) ਅਤੇ ਫ਼ੈਡਰਲ ਪੁਲਿਸ ਵੱਲੋਂ ਆਪਸੀ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਦੇ ਨਤੀਜੇ ਵਜੋਂ ਅਮਰੀਕਾ ਤੋਂ ਕੈਨੇਡਾ ਆ ਰਹੇ ਇੱਕ ਟਰਾਲੇ ਦੀ ਤਲਾਸ਼ੀ ਦੌਰਾਨ ਉਸ ਦੇ ਅੰਦਰ ਰੱਖੇ ਦੋ ਬੈਗਾਂ ਵਿੱਚੋਂ 52 ਕਿੱਲੋ ਹੈਰੋਇਨ ਅਤੇ ਕੋਕੀਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਖ਼ੁਸ਼ਵਿੰਦਰ ਸਿੰਘ ਗਿੱਲ (47) ਆਪਣਾ ਟਰੱਕ-ਟਰਾਲਾ ਲੈ ਕੇ ਅਮਰੀਕਾ ਤੋਂ ਆ ਰਿਹਾ ਸੀ। ਸਰਹੱਦ ਤੇ ਜਦੋਂ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਦੋ ਸ਼ੱਕੀ ਬੈਗਾਂ ਵਿੱਚਲੇ ਸਾਮਾਨ ਬਾਰੇ ਪੁੱਛੇ ਜਾਣ ਤੇ ਮੁਲਜ਼ਮ ਦਾ ਜਵਾਬ ਅਧਿਕਾਰੀਆਂ ਨੂੰ ਸੰਤੁਸ਼ਟ ਨਾ ਕਰ ਸਕਿਆ। ਬੈਗ ਖੋਲ੍ਹ ਕੇ ਵੇਖਣ ਤੇ ਪਤਾ ਲੱਗਾ ਕਿ ਉਨ੍ਹਾਂ ਵਿੱਚ ਹੈਰੋਇਨ ਅਤੇ ਕੋਕੀਨ ਨੂੰ ਇੱਟਾਂ ਦੀ ਸ਼ਕਲ ਵਾਲੇ ਪੈਕਟਾਂ ਵਿੱਚ ਭਰ ਕੇ ਰੱਖਿਆ ਗਿਆ ਸੀ।

Advertisements

ਕੇਂਦਰੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੂਰੀ ਪੜਤਾਲ ਕੀਤੀ ਅਤੇ ਜਾਂਚ ਤੋਂ ਬਾਅਦ ਉਸ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ। ਸੀ.ਬੀ.ਐੱਸ.ਏ. ਦੇ ਪੈਸਿਫ਼ਿਕ ਖੇਤਰੀ ਜ਼ਿਲ੍ਹੇ ਦੇ ਡਾਇਰੈਕਟਰ ਡੇਵਿਡ ਲੀ ਨੇ ਕਿਹਾ ਕਿ ਫ਼ੈਡਰਲ ਪੁਲਿਸ ਵੱਲੋਂ ਮਿਲ ਰਹੇ ਸਹਿਯੋਗ ਕਾਰਨ ਹੁਣ ਡਰੱਗ ਤਸਕਰੀ ਉੱਤੇ ਸਖ਼ਤ ਨਜ਼ਰ ਰੱਖਣੀ ਸੌਖੀ ਹੋ ਗਈ ਹੈ ਅਤੇ ਏਡੀ ਵੱਡੀ ਖੇਪ ਦਾ ਫੜਿਆ ਜਾਣਾ ਇਸੇ ਸਾਂਝੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਖ਼ਤੀ ਵਧਣ ਕਾਰਨ ਹੀ ਹੁਣ ਨਸ਼ਾ ਤਸਕਰੀ ਉੱਤੇ ਕਾਬੂ ਪੈਣ ਲੱਗਾ ਹੈ। ਦੂਜੇ ਪਾਸੇ, ਕੋਕੁਇਟਲਮ ਕੇਂਦਰੀ ਪੁਲਿਸ ਨੇ 31 ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਜ਼ਾਰਾਂ ਡਾਲਰਾਂ ਦਾ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ। ਇਹ ਚੋਰ ਸਟੋਰਾਂ ਵਿੱਚ ਜਾ ਕੇ ਉੱਥੇ ਮੌਜੂਦ ਸੇਲਜ਼ਮੈਨਾਂ ਨੂੰ ਡਰਾ-ਧਮਕਾ ਕੇ ਸਾਮਾਨ ਚੋਰੀ ਕਰ ਲੈਂਦੇ ਸਨ। ਪੁਲਿਸ ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

LEAVE A REPLY

Please enter your comment!
Please enter your name here