ਅਜਾਦੀ ਦੀ 75ਵੀ ਵਰੇਗੰਢ ਮੌਕੇ ਤੇ ਨਗਰ ਨਿਗਮ ਵਲੋਂ ਸਾਈਕਲ ਰੈਲੀ ਦਾ ਵਿਸ਼ੇਸ਼ ਉਪਰਾਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਜਾਦੀ ਦੀ 75ਵੀ ਵਰੇਗੰਢ ਮੌਕੇ ਤੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇੱਕ ਸਾਈਕਲ ਰੈਲੀ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਰੈਲੀ ਨਗਰ ਨਿਗਮ ਦਫਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚੋਂ ਵਿਚਰਦੀ ਹੋਈ ਅਜਾਦੀ ਦੇ 75 ਸਾਲ ਪੂਰੇ ਹੋਣ ਦਾ ਸੁਨੇਹਾ ਦੇਸ਼ਵਾਸੀਆ ਨੂੰ ਦਿੰਦੇ ਹੋਏ ਵਾਪਸ ਨਗਰ ਨਿਗਮ ਦਫਤਰ ਵਿਖੇ ਪਹੁੰਚੀ। ਇਸ ਮੌਕੇ ਤੇ ਅਪਨੀਤ ਰਿਆਤ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)—ਕਮ— ਕਮਿਸ਼ਨਰ, ਨਗਰ ਨਿਗਮ ਹੁਸ਼ਿਆਰਪੁਰ ਅਤੇ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏੇ। ਸ਼੍ਰੀ ਸੁਰਿੰਦਰ ਕੁਮਾਰ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਹੰਰੀ ਝੰਡੀ ਦਿਖਾ ਕੇ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ। ਇਸ ਰੈਲੀ ਵਿਚ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ, ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਨਾਲ ਸਨ।

Advertisements

ਇਸ ਸਾਈਕਲ ਰੈਲੀ ਵਿਚ ਬਲਰਾਜ ਸਿੰਘ ਚੌਹਾਨ ਉੱਘੇ ਸਾਈਕਲਿਸਟ ਜ਼ੋ ਕਿ ਗੋਲਡ ਮੈਡਲਿਸਟ ਹਨ ਉਹਨਾ ਵਲੋਂ ਵੀ ਇਸ ਸਾਈਕਲ ਰੈਲੀ ਵਿਚ ਭਾਗ ਲਿਆ ਗਿਆ। ਇਸ ਸਾਈਕਲ ਰੈਲੀ ਵਿਚ ਪਰਮਜੀਤ ਸਿੰਘ ਸਚਦੇਵਾ ਆਪਣੇ ਸਾਥੀਆ ਦੇ ਭਾਰੀ ਇਕੱਠ ਨਾਲ ਸ਼ਾਮਿਲ ਹੋਏ। ਇਸ ਮੌਕੇ ਤੇ ਕੁਲਦੀਪ ਸਿੰਘ, ਨਿਗਮ ਇੰਜੀਨੀਅਰ, ਹਰਪ੍ਰੀਤ ਸਿੰਘ ਨਿਗਮ ਇੰਜੀਨੀਅਰ, ਸ਼ਾਤੀ ਸਰੂਪ, ਨਿਗਮ ਇੰਜੀਨੀਅਰ, ਸੁਆਮੀ ਸਿੰਘ, ਸੁਪਰਡੰਟ, ਗੁਰਮੇਲ ਸਿੰਘ, ਸੁਪਰਡੰਟ, ਮੁਕਲ ਕੇਸਰ ਸੁਪਰਡੰਟ, ਪਵਨ ਕੁਮਾਰ, ਜੂਨੀਅਰ ਇੰਜੀਨੀਅਰ ਲਵਦੀਪ ਸਿੰਘ ਜੇ.ਈ, ਅਸ਼ਵਨੀ ਕੁਮਾਰ ਇੰਸਪੈਕਟਰ ਅਤੇ ਸਮੂਹ ਕੌਂਸਲਰ ਅਤੇ ਦਫਤਰ ਦੇ ਸਮੂਹ ਕਰਮਚਾਰੀ ਇਸ ਸਾਈਕਲ ਰੈਲੀ ਵਿਚ ਹਾਜਰ ਰਹੇ।

LEAVE A REPLY

Please enter your comment!
Please enter your name here