ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚ 1 ਅਗਸਤ ਤੋ ਲਾਗੂ ਹੋਣਗੇ ਨਵੇ ਨਿਯਮ

ਚੰਡੀਗੜ: ( ਦ ਸਟੈਲਰ ਨਿਊਜ਼ ) ਦੇਸ਼ ਵਿੱਚ ਲਗਾਤਾਰ ਕੋਰੋਨਾ ਵਾਇਰਸ ਨੂੰ ਲੈ ਕੇ ਅਕਸਰ ਨਵੇ ਨਿਯਮ ਲਾਗੂ ਕੀਤੇ ਜਾਦੇ ਹਨ ਜਿਸ ਦੌਰਾਨ ਹੁਣ ਵੀ ਸਰਕਾਰ ਨੇ 1 ਅਗਸਤ ਤੋ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਲਿਆ ਹੈ। ਜਿਨਾਂ ਵਿੱਚੋ ਕੁੱਝ ਨਿਯਮ ਪੰਜਾਬ ਵਾਸੀਆ ਲਈ ਲਾਭਦਾਇਕ ਹੋਣਗੇ ਅਤੇ ਕੁੱਝ ਨਹੀ । ਇਹ ਨਿਯਮ ਪੰਜਾਬ ਵਿੱਚ 1 ਅਗਸਤ ਤੋ ਲਾਗੂ ਹੋਣਗੇ। ਜਾਣਕਾਰੀ ਅਨੁਸਾਰ ਪਹਿਲਾ ਨਿਯਮ ਵਿੱਚ ਹੁਣ ਛੁੱਟੀ ਵਾਲੇ ਦਿਨ ਵੀ ਤਨਖਾਹ ਬੈਂਕ ਦੇ ਖਾਤੇ ਵਿੱਚ ਆਵੇਗੀ। 1 ਅਗਸਤ ਤੋ ਦੇਸ਼ ਵਿੱਚ ਭਾਵੇਂ ਐਤਵਾਰ ਹੋਵੇ ਜਾ ਹੋਰ ਕੋਈ ਸਰਕਾਰੀ ਛੁੱਟੀ ਹੋਵੇ ਤਾ ਵੀ ਤਨਖਾਹ,ਪੈਨਸ਼ਨ,ਲਾਭਅੰਸ਼,ਅਤੇ ਵਿਆਜ ਦੇ ਪੈਸੇ ਬੈਕ ਖਾਤੇ ਵਿੱਚ ਆ ਜਾਣਗੇ। ਜਿਸ ਦੌਰਾਨ ਦੇਸ ਵਾਸੀਆ ਨੂੰ ਤਨਖਾਹ ਮਿਲਣ ਵਿੱਚ ਕੋਈ ਸਮੱਸਿਆ ਨਹੀ ਆਵੇਗੀ। ਰਿਪੋਰਟ ਦੇ ਅਨੁਸਾਰ ਭਾਰਤੀ ਰਿਜ਼ਰਵ ਬੈਕ ਨੇ ਘੋਸ਼ਣਾ ਕੀਤੀ ਕਿ ਰਾਸ਼ਟਰੀ ਆਟੋਮੈਟਿਕ ਕਲੀਅਰਿੰਗ ਹਾਊਸ ਹਫਤੇ ਦੇ ਸੱਤ ਦਿਨ ਉੱਪਲੱਬਧ ਰਹੇਗਾ।

Advertisements

ਦੂਸਰੇ ਪਾਸੇ ਆਈਪੀਪੀਬੀ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਕਨ ਉੱਤੇ ਰੁਪਏ ਲਏ ਜਾਣਗੇ। ਮੋਬਾਈਲ ਪੋਸਟਪੇਡ ਅਤੇ ਬਿੱਲ ਦੇ ਭੁਗਤਾਨ ਲਈ 20 ਰੁਪਏ ਅਤੇ ਜੀਐਸਟੀ ਦਾ ਭੁਗਤਾਨ ਕਰਨਾ ਪਵੇਗਾ । ਇਸਤੋ ਇਲਾਵਾ ਦੂਸਰੇ ਪਾਸੇ ਆਈਸੀਆਈਸੀਆਈ ਬੈਕ ਵੀ ਚਾਰਜ ਵਿੱਚ ਵਾਧਾ ਕਰੇਗਾ। ਇਸਦੇ ਨਾਲ ਹੀ ਸਰਕਾਰ ਦੇ ਨਵੇ ਨਿਯਮ ਲਾਗੂ ਕਰਨ ਦੇ ਅਨੁਸਾਰ ਏਟੀਐਮ ਵਿੱਚੋ ਪੈਸੇ ਕਢਵਾਉਣ ਦਾ ਵੀ ਚਾਰਜ ਕਰਨਾ ਪਵੇਗਾ। ਭਾਰਤੀ ਰਿਜ਼ਰਵ ਬੈਂਕ ਦੇ ਏਟੀਐਮ ਉੱਤੇ ਚਾਰਜ ਵਧਾ ਦਿੱਤਾ ਹੈ। ਆਰਬੀਆਈ ਨੇ ਵਿੱਤੀ ਲੈਣ ਦੇਣ ਦੀ ਇੰਟਰਚੇਂਜ ਫੀਸ 15 ਰੁਪਏ ਤੋ ਘਟਾ ਕੇ 17 ਰੁਪਏ ਕਰ ਦਿੱਤੀ ਹੈ। ਗੈਰ ਵਿੱਤੀ ਲੈਣ ਦੇਣ ਦਾ ਚਾਰਜ 5 ਰੁਪਏ ਤੋ ਵਧਾ ਕੇ 6 ਰੁਪਏ ਕਰ ਦਿੱਤਾ ਗਿਆ ਹੈ। ਇਸਤੋ ਇਲਾਵਾ ਪੰਜਾਬ ਵਿੱਚ ਐਲਪੀਜੀ ਸਿਲੰਡਰ ਦੀਆ ਕੀਮਤਾ ਵਿੱਚ ਵੀ 1 ਅਗਸਤ ਤੋੋ ਬਦਲਾਅ ਕੀਤਾ ਜਾਵੇਗਾ।

LEAVE A REPLY

Please enter your comment!
Please enter your name here