ਓਲੰਪਿਕ ਵਿੱਚ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ ਕੁਆਟਰ ਫਾਈਨਲ ਵਿੱਚ ਪਹੁੰਚੇ

ਦਿੱਲੀ: ( ਦ ਸਟੈਲਰ ਨਿਊਜ਼ ) ਦੇਸ਼ ਵਿੱਚ ਲਗਾਤਾਰ ਚੱਲ ਰਹੀਆ ਟੋਕੀਓ ਓਲੰਪਿਕ ਖੇਡਾਂ ਦੌਰਾਨ ਭਾਰਤ ਦੇ ਸਾਰੇ ਖਿਡਾਰੀ ਆਪਣਾ ਵਧੀਆ ਪ੍ਰਦਰਸ਼ਨ ਦਿਖਾ ਰਹੇ ਹਨ। ਜਾਣਕਾਰੀ ਅਨੁਸਾਰ ਹੁਣ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ ਨੇ 91 ਕਿੱਲੋ ਵਰਗ ਦੇ ਆਖਰੀ 16ਵੇਂ ਮੈਚ ਵਿੱਚ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ ਹਰਾ ਕੇ ਵੱਡੀ ਸਫਲਤਾ ਹਾਸਿਲ ਕਰ ਲਈ ਹੈ। ਜਿਸ ਦੌਰਾਨ ਸਤੀਸ਼ ਕੁਮਾਰ ਨੇ ਓਲੰਪਿਕ ਦੇ ਕੁਆਟਰ ਫਾਈਨਲ ਵਿੱਚ ਆਪਣੀ ਜਗ੍ਹਾਂ ਬਣਾ ਲਈ ਹੈ। ਅਤੇ ਉਹ ਜਲਦ ਹੀ ਅਗਲੇ ਮੁਕਾਬਲੇ ਦੌਰਾਨ ਤਗ਼ਮਾ ਹਾਸਿਲ ਕਰ ਲੈਣਗੇ। ਮੀਡੀਆ ਰਿਪੋਰਟ ਦੇ ਅਨੁਸਾਰ , ਸਤੀਸ਼ ਨੇ ਇਹ ਮੈਚ 4-1 ਨਾਲ ਜਿੱਤਿਆ। ਇਸਤੇ ਪਹਿਲਾ ਸਤੀਸ਼ ਨੇ ਪਹਿਲਾ ਗੇੜ 5-0 , ਦੂਜਾ ਅਤੇ ਤੀਜਾ 4-1 ਨਾਲ ਜਿੱਤਿਆ। ਇਸ ਜਿੱਤ ਨਾਲ ਸਤੀਸ਼ ਨੇ ਕੁਆਟਰ ਫਾਈਨਲ ਦੇ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾ ਲਈ । ਅਗਲੇ ਮੈਚ ਵਿੱਚ ਸਤੀਸ਼ ਦਾ ਮੁਕਾਬਲਾ ਉਜ਼ਬੇਕਿਸਤਾਨ ਦੇ ਬਖੋਦਿਰ ਜਲਲੋਵ ਨਾਲ ਹੋਵੇਗਾ। ਜੋ ਕਿ ਏਸ਼ੀਅਨ ਚੈਂਪੀਅਨ ਹੈ।

Advertisements

ਇਸਤੋ ਪਹਿਲਾ ਦਲਲੋਵ ਨੇ ਅਜ਼ਰਬਾਈਜਾਨ ਦੇ ਮੁਹੰਮਦ ਅਬਦੁੱਲਯੇਵ ਨੂੰ 5-0 ਨਾਲ ਹਰਾਇਆ ਸੀ। ਸਤੀਸ਼ ਕੁਮਾਰ ਨੇ 2018 ਵਿੱਚ ਰਾਸ਼ਟਰਮੰਡਲ ਦੀਆ ਖੇਡਾਂ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਖੇਡ ਦੌਰਾਨ ਸਤੀਸ਼ ਨੇ ਦਰਸ਼ਕਾ ਨੂੰ ਆਪਣਾ ਵਧੀਆ ਪ੍ਰਦਰਸ਼ਨ ਦਿੱਤਾ ਜਿਸ ਵਿੱਚ ਉਸਨੇ ਬਰਾਊਨ ਨੂੰ ਸੱਜੇ ਹੱਥ ਨਾਲ ਲਗਾਤਾਰ ਮੁੱਕਾ ਮਾਰਦੇ ਹੋਏ ਉਸਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ। ਜਿਸ ਦੋਰਾਨ ਬਰਾਊਨ ਉਸਨੂੰ ਇੱਕ ਵੀ ਮਜ਼ਬੂਤ ਮੁੱਕਾ ਮਾਰ ਨਹੀ ਸਕਿਆ। ਪਰ ਬਰਾਊਨ 1996 ਤੋ ਲੈ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਜਮੈਕਨ ਮੁੱਕੇਬਾਜ਼ ਹੈ। ਸਤਾਸ਼ ਕੁਮਾਰ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦਾ ਰਹਿਣ ਵਾਲਾ ਹੈ। ਉਹ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲਾ ਭਾਰਤ ਦਾ ਸਭ ਤੋ ਭਾਰਾ ਮੁੱਕੇਬਾਜ਼ ਹੈ। ਇਸਤੋ ਪਹਿਲਾ ਸਤੀਸ਼ ਕੁਮਾਰ ਨੇ ਏਸ਼ੀਅਨ ਖੇਡਾਂ 2014 , ਏਸ਼ੀਅਨ ਚੈਪੀਅਨਸ਼ਿਪ 2015 ਅਤੇ 2019 ਵਿੱਚ ਭਾਰਤ ਲਈ ਕਾਂਸੀ ਦੇ ਤਗਮੇ ਜਿੱਤੇ ਸਨ।

LEAVE A REPLY

Please enter your comment!
Please enter your name here