‘ਤਾਰਕ ਮਹਿਤਾ…’ ਵਿੱਚ ਰੋਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲਾ ਅਭਿਨੇਤਾ ਹੋਇਆ ਲਾਪਤਾ

ਮੁੰਬਈ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਰੋਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਗੁਰਚਰਨ ਸਿੰਘ ਪਿਛਲੇ ਕੁੱਝ ਦਿਨਾਂ ਤੋ ਲਾਪਤਾ ਚੱਲ ਰਹੇ ਹਨ। ਅਭਿਨੇਤਾ ਦੇ ਪਿਤਾ ਨੇ ਥਾਣੇ ‘ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ, ਅਭਿਨੇਤਾ ਨੂੰ 22 ਅਪ੍ਰੈਲ ਨੂੰ ਦਿੱਲੀ ਏਅਰਪੋਰਟ ‘ਤੇ ਦੇਖਿਆ ਗਿਆ ਸੀ, ਜਿੱਥੋਂ ਉਨ੍ਹਾਂ ਨੇ ਮੁੰਬਈ ਲਈ ਫਲਾਈਟ ਫੜਨੀ ਸੀ।

Advertisements

ਹਾਲਾਂਕਿ, ਉਹ ਮੁੰਬਈ ਨਹੀਂ ਪਹੁੰਚਿਆ ਅਤੇ ਉਦੋਂ ਤੋਂ ਘਰ ਨਹੀਂ ਪਰਤਿਆ ਹੈ। ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਅਭਿਨੇਤਾ ਨੇ ਪ੍ਰਸਿੱਧੀ ਹਾਸਿਲ ਕੀਤੀ ਸੀ। ਹਾਲਾਂਕਿ ਉਸਨੇ 2013 ਵਿੱਚ ਸ਼ੋਅ ਛੱਡ ਦਿੱਤਾ ਸੀ, ਪਰ ਲੋਕਾਂ ਦੀ ਮੰਗ ‘ਤੇ ਵਾਪਸ ਆ ਗਿਆ ਸੀ। ਉਨ੍ਹਾਂ ਨੇ ਸਾਲ 2020 ‘ਚ ਫਿਰ ਤੋਂ ਸ਼ੋਅ ਤੋਂ ਦੂਰੀ ਬਣਾ ਲਈ, ਇਸ ਲਈ ਉਨ੍ਹਾਂ ਦੀ ਥਾਂ ‘ਤੇ ਅਦਾਕਾਰ ਬਲਵਿੰਦਰ ਸਿੰਘ ਸੂਰੀ ਨੂੰ ਕਾਸਟ ਕੀਤਾ ਗਿਆ।

LEAVE A REPLY

Please enter your comment!
Please enter your name here