ਮਾਹਿਲਪੁਰ ਵਿੱਚ ਗੋਲੀਆਂ ਚਲਾ ਕੇ ਫਿਰੌਤੀਆਂ ਲੈਣ ਵਾਲੇ ਦੋਸ਼ੀ ਹਥਿਆਰਾਂ ਸਮੇਤ ਕਾਬੂ, ਬਾਕੀਆ ਦੀ ਤਲਾਸ਼ ਜਾਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਐਸਐਸਪੀ ਹੁਸ਼ਿਆਰਪੁਰ ਸੁਰੇਂਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆਂ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ਼ਿਵਦਰਸ਼ਨ ਸਿੰਘ ਸੰਧੂ ਫ.ਫ.ਸ਼ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਪਰਮਿੰਦਰ ਸਿੰਘ ਮੰਡ ਫ.ਫ.ਸ਼ ਉੱਪ ਪੁਲਿਸ ਕਪਤਾਨ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਗੁਰਪ੍ਰੀਤ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੇ ਅਧੀਨ ਵਿਸ਼ੇਸ਼ ਟੀਮ ਵੱਲੋਂ ਮਿਤੀ 11.02.2024 ਚਾਵਲਾ ਕਲਾਥ ਹਾਊਸ ਅਤੇ ਮਿਤੀ 04.03.2024 ਪਿੰਡ ਬੁਗਰਾਂ ਵਿੱਚ ਕੌਸ਼ਲ/ਸੌਰਵ ਚੌਧਰੀ ਗੈਂਗ ਦੇ ਮੈਂਬਰਾਂ ਵੱਲੋਂ 05 ਕਰੋੜ ਦੀ ਫਿਰੌਤੀ ਦੀ ਮੰਗ ਕਰਨ ਵਾਲੀ ਗੈਂਗ ਦੇ ਗੈਂਗ ਮੈਂਬਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 11.02.2024 ਨੂੰ ਕਸਬਾ ਮਾਹਿਲਪੁਰ ਵਿੱਚ ਚਾਵਲਾ ਕਲਾਥ ਹਾਊਸ ਦੀ ਕਪੱੜੇ ਦੀ ਦੁਕਾਨ ਪਰ ਤਿੰਨ ਦੋਸ਼ੀਆਂ ਵੱਲੋਂ 05 ਕਰੋੜ ਦੀ ਫਿਰੌਤੀ ਲੈਣ ਲਈ ਕੌਸ਼ਲ਼/ਸੌਰਵ ਚੌਧਰੀ ਦੇ ਕਹਿਣ ਪਰ ਅੰਨੇਵਾਹ ਫਾਈਰਿੰਗ ਕੀਤੀ ਗਈ। ਫਾਈਰਿੰਗ ਕਰਨ ਤੋਂ ਬਾਅਦ ਸਾਰੇ ਦੋਸ਼ੀ ਕੋਟਫਤੂਹੀ ਸਾਈਡ ਨੂੰ ਇੱਕ ਮੋਟਰਸਾਈਕਲ ਪਰ ਸਵਾਰ ਹੋ ਕੇ ਚਲੇ ਗਏ ਜੋ ਪਿੰਡ ਪੰਜੌੜੇ ਵਿੱਚ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸੁੱਟ ਕੇ ਇੱਕ ਚਿੱਟੇ ਰੰਗ ਦੇ ਸਵੀਫਟ ਕਾਰ ਵਿੱਚ ਫਗਵਾੜਾ ਸਾਈਡ ਨੂੰ ਫਰਾਰ ਹੋ ਗਏ। ਜਿਸਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 17 ਮਿਤੀ 11.02.2024 ਅ/ਧ 386,307,506,120-ਬੀ ਭ:ਦ, 25(6)/27-54-59 ਅਸਲਾ ਐਕਟ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਜਿਸ ੳਪਰੰਤ ੳਪਰੋਕਤ ਵਾਰਦਾਤ ਹੋਣ ਤੋਂ ਬਾਅਦ ੳਪਰੋਕਤ ਦੁਕਾਨ ਮਾਲਕ ਦੇ ਵਿਦੇਸ਼ ਅਮਰੀਕਾ ਵਿੱਚ ਸਥਿਤ ਘਰ ਵਿੱਚ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਅੰਨੇਵਾਹ ਫਾਈਰਿੰਗ ਕੀਤੀ ਗਈ। ੳਪਰੋਕਤ ਵਾਰਦਾਤ ਤੋਂ ਕੁਝ ਸਮੇਂ ਬਾਅਦ ਉਹਨਾਂ ਦੇ ਜਾਣਕਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੁਗਰਾ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਦੇ ਘਰ ਵੀ ਅਣਪਛਾਤੇ ਦੋਸ਼ੀ ਵੱਲੋਂ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਹੋ ਕੇ ਅੰਨੇਵਾਹ ਫਾਈਰਿੰਗ ਕੀਤੀ ਗਈ।

Advertisements

ਜਿਸਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 35 ਮਿਤੀ 04.03.2024 ਅ/ਧ 307,506,120-ਬੀ,34 ਭ:ਦ, 25(6)/27-54-59 ਅਸਲਾ ਐਕਟ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ ਤੇ ੳਪਰੋਕਤ ਦੋਵੇਂ ਕੇਸਾ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਸ੍ਰੀ ਸਰਬਜੀਤ ਸਿੰਘ ਬਾਹੀਆਂ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਸਪੈਸ਼ਲ਼ ਟੀਮ ਦਾ ਗਠਨ ਕੀਤਾ ਗਿਆ। ਜੋ ਉਕਤ ਟੀਮ ਨੇ ਟੈਕਨੀਕਲ ਤੇ ਸਾਈਟਫਿਕ ਤਰੀਕੇ ਨਾਲ ਜਾਂਚ ਕਰਦੇ ਹੋਏ ਮਿਤੀ 11.03.2024 ਨੂੰ ੳਪਰੋਕਤ ਵਾਰਦਾਤਾਂ ਵਿੱਚ ਮਿਤੀ 04.03.2024 ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਤੇ ਉਹਨਾਂ ਪਾਸ ਅਸਲੇ ਇੱਕ ਸਥਾਨ ਤੋਂ ਦੂਸਰੇ ਸਥਾਨ ਪਰ ਆਪਣੀ ਸਵਿਫਰ ਕਾਰ ਵਿੱਚ ਪੁਹੰਚਾੳਣ ਵਾਲੇ 02 ਦੋਸ਼ੀ ਗੁਰਜਿੰਧਰ ਸਿੰਘ ਉਰਫ ਗਾਂਧੀ ਉਰਫ ਸੋਨੂੰ ਅਤੇ ਸਿਮਰਬੀਰ ਸਿੰਘ ਉਰਫ ਸਫੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇਥੇ ਇਹ ਜ਼ੀਕਰਯੋਗ ਹੈ ਕਿ ਗੁਰਜਿੰਧਰ ਸਿੰਘ ਉਰਫ ਗਾਂਧੀ ਉਰਫ ਸੋਨੂੰ ਉਕਤ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮੁੱਕਦਮਾ ਨੰਬਰ 253 ਮਿਤੀ 15.12.2023 ਅ/ਧ 336,427,387,120-ਬੀ ਭ:ਦ 25/54/59 ਅਸਲਾ ਐਕਟ ਥਾਣਾ ਨਵੀ ਬਰਾਂਦਰੀ ਵਿੱਚ ਲੋੜੀਂਦਾ ਸੀ ਜਿਸ ਵਿੱਚ ਉਹਨਾਂ ਨੇ ਡੈਲਟਾ ਚੈਂਬਰ ਵਿੱਚ ੳਪਰੋਕਤ ਗੈਂਗ ਦੇ ਕਹਿਣ ਤੇ 05 ਕਰੋੜ ਦੀ ਫਿਰੌਤੀ ਲੈਣ ਲਈ ਇੱਕ ਟਰੈਵਲ ਏਜੰਟ ਦੀ ਗੱਡੀ ਪਰ ਗੋਲੀਆਂ ਚਲਾਈਆਂ ਸਨ। ਜੋ ਉਕਤ ਕੇਸ ਵਿੱਚ ਮੇਨ ਸ਼ੂਟਰ ਸੀ ਤੇ ਜੋ ਅਜੇ ਤੱਕ ਟਰੇਸ ਕਰਨਾ ਬਾਕੀ ਸੀ ਗੁਰਜਿੰਧਰ ਸਿੰਘ ਉਰਫ ਗਾਂਧੀ ਉਰਫ ਸੋਨੂੰ ਉਕਤ ਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਹੀ ੳਪਰੋਕਤ ਵਾਰਦਾਤ ਲੋੜੀਂਦੇ ਦਸੂਰੇ ਦੋਸੀ ਗੁਰਪ੍ਰੀਤ ਸਿੰਘ ਉਰਫ ਪੀਤੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਅਖਾੜਾ ਜਿਲਾ ਲੁਧਿਆਣਾ (ਜਗਰਾਓ) ਨੂੰ ਵੀ ਟਰੇਸ ਕੀਤਾ ਗਿਆ।

ਜਿਸ ੳਪਰੰਤ ੳਪਰੋਕਤ ਟੀਮ ਨੇ ਅੱਗੇ ਤਫਤੀਸ਼ ਕਰਦੇ ਹੋਏ ਮਿਤੀ 11.02.2024 ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਬਣਵਾਰੀ ਲਾਲ ਉਕਤ ਨੂੰ ਰੋਪੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਹਸਬ ਜਾਬਤਾ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਤੇ ਜਿਸਦੀ ਨਿਸ਼ਾਨੀਦੇਹੀ ਪਰ ੳਪਰੋਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਪ੍ਰਦੀਪ ਕੁਮਾਰ ਉਰਫ ਬੰਟੂ ਉਕਤ ਨੂੰ ਬਿਜ਼ਨੌਰ ਉੱਤਰ ਪ੍ਰਦੇਸ਼ ਤੋਂ, ਬਣਵਾਰੀ ਲਾਲ ਨੂੰ ੳਪਰੋਕਤ ਗੈਂਗ ਨਾਲ ਜੋੜ੍ਹਨ ਵਾਲੇ ਦੋਸ਼ੀ ਘਨਸ਼ਾਮ ਵਿਸ਼ਵਕਰਮਾ ਨੂੰ ਕੌਸ਼ੰਬੀ ਉੱਤਰ ਪ੍ਰਦੇਸ਼ ਤੋਂ ਵੱਖ-ਵੱਖ ਮਿਤੀਆਂ ਨੂੰ ਗਿਫ੍ਰਤਾਰ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਵਾਰਦਾਤ ਵਿੱਚ ਵਰਤੇ 02 ਪਿਸਟਲ 32 ਬੋਰ ਪ੍ਰਦੀਪ ਕੁਮਾਰ ਉਰਫ ਬੰਟੂ ਉਕਤ ਪਾਸੋਂ ਬਰਾਮਦ ਹੋਏ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਜਿਹਨਾਂ ਦੀ ਪੁੱਛਗਿੱਛ ਦੇ ਅਧਾਰ ਤੇ ਇਹ ਗੱਲ ਸਾਹਮਣੇ ਆਈ ਕਿ ਕੌਸ਼ਲ/ਸੌਰਵ ਚੌਧਰੀ ਵੱਲੋਂ ਪੰਜਾਬ ਦੇ ਜਿਲਾ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਇਹ ਵਾਰਦਾਤਾਂ ਡੁਬੱਈ ਵਿੱਚ ਬੈਠੇ ਆਪਣੇ ਸਾਥੀ ਪਵਨ ਕੁਮਾਰ ਉਰਫ ਸੋਨੂੰ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 182, ਪੰਨਾ ਵਿਚਲੀ ਗਲੀ ਮੰਗੋਲਪੁਰ ਕਲਾਂ ਥਾਣਾ ਸਾਊਥ ਰੋਹਿਨੀ ਜਿਲਾ ਰੋਹਿਨੀ ਸਟੇਟ ਦਿੱਲੀ ਅਤੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਦਰਸ਼ਨ ਸਿੰਘ ਵਾਸੀ ਫਲਾਹੀ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਰਾਹੀਂ ਕਰਵਾਈਆਂ ਗਈਆਂ ਹਨ ਜੋ ਇਹਨਾਂ ਵਾਰਦਾਤਾਂ ਵਿੱਚ ਗੁਰਦੀਪ ਸਿੰਘ ਦੀ ਮਾਤਾ ਮਹਿੰਦਰ ਕੌਰ, ਕੌਸ਼ਲ਼ ਚੌਧਰੀ ਦੀ ਪਤਨੀ ਮਨੀਸ਼ਾ ਵੀ ਸ਼ਾਮਲ ਹਨ ਜੋ ਫਿਰੌਤੀ ਦਾ ਪੈਸਾ ਸੰਭਾਲਣ ਦਾ ਕੰਮ ਕਰਦੀਆਂ ਹਨ। ੳਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੁਰਦੀਪ ਸਿੰਘ ਨੇ ਆਪਣੇ ਸਾਥੀ ਜਗਦੀਪ ਸਿੰਘ ਉਰਫ ਦੌਲਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਜ਼ਾਰੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਵੀ ਸਾਥ ਲਿਆ ਹੈ। ਜੋ ਜਗਦੀਪ ਸਿੰਘ ਉਰਫ ਦੌਲਾ ਉਕਤ ਨੇ ਦੋਵੇਂ ਵਾਰਦਾਤ ਕਰਨ ਵਾਲੇ ਸ਼ੂਟਰਾਂ ਨੂੰ ਇੱਕ ਜਗਾਂ ਤੋਂ ਦੂਜੀ ਜਗਾਂ ਆਪਣੀ ਸਵਿਫਟ ਕਾਰ ਤੇ ਥਾਰ ਕਾਰ ਦੀ ਵਰਤੋਂ ਕਰਕੇ ਟਰਾਂਸਫਰ ਕੀਤਾ ਹੈ ਤੇ ਜਿਸ ਪਾਸ ਵਾਰਦਾਤ ਵਿੱਚ ਵਰਤੇ ਕੁਝ ਹਥਿਆਰ ਵੀ ਮੌਜੂਦ ਹਨ। ਮਿਤੀ 05.05.2024 ਨੂੰ ੳਪਰੋਕਤ ਮੁੱਕਦਮੇਂ ਵਿੱਚ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਉਕਤ ਨੂੰ ਤਿਹਾੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਪਰ ਲਿਆ ਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਹੈ ਤੇ ਜਿਸਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਉਸ ਪਾਸੋਂ 02 ਪਿਸਟਲ 32 ਬੋਰ ਤੇ ਇੱਕ ਰਿਵਾਲਬਰ 32 ਬੋਰ ਸਮੇਤ ਰੌਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਮਿਤੀ 11.02.2024 ਦੀ ਵਾਰਦਾਤ ਨੂੰ ਸ਼ੂਟਰ ਬਨਵਾਰੀ ਲਾਲ, ਪ੍ਰਦੀਪ ਕੁਮਾਰ ਉਰਫ ਬੰਟੂ ਅਤੇ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਅੰਜਾਮ ਦਿੱਤਾ ਸੀ ਤੇ ਮਿਤੀ 04.03.2024 ਦੀ ਵਾਰਦਾਤ ਨੂੰ ਪ੍ਰਦੀਪ ਕੁਮਾਰ ਉਰਫ ਬੰਟੂ ਅਤੇ ਕੁਲਦੀਪ ਸਿੰਘ ਉਰਫ ਕੁਲਦੀਪ ਠਾਕੁਰ ਅੰਜਾਮ ਦਿੱਤਾ ਸੀ। ੳਪਰੋਕਤ ਵਾਰਦਾਤ ਕਰਨ ਵਾਲੇ ਦੋਸ਼ੀਆਂ ਨੂੰ ਟੇਰਸ ਕਰਕੇ ਹਸ਼ਿਆਰਪਰੁ ਪੁਲਿਸ ਨੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਮੁੱਕਦਮੇਂ ਵਿੱਚ ਅਗਲੇਰੀ ਤਫਤੀਸ਼ ਜਾਰੀ ਹੈ।ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਪੀਤੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਅਖਾੜਾ ਜਿਲਾ ਲੁਧਿਆਣਾ (ਜਗਰਾਓ), ਜਗਦੀਪ ਸਿੰਘ ਉਰਫ ਦੌਲਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਜ਼ਾਰੀ ਜਿਲਾ ਸ਼ਹੀਦ ਭਗਤ ਸਿੰਘ ਨਗਰ, ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਦਰਸ਼ਨ ਸਿੰਘ ਵਾਸੀ ਫਲਾਹੀ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ, ਪਵਨ ਕੁਮਾਰ ਉਰਫ ਸੋਨੂੰ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 182, ਪੰਨਾ ਵਿਚਲੀ ਗਲੀ ਮੰਗੋਲਪੁਰ ਕਲਾਂ ਥਾਣਾ ਸਾਊਥ ਰੋਹਿਨੀ ਜਿਲਾ ਰੋਹਿਨੀ ਸਟੇਟ ਦਿੱਲੀ, ਕੌਸ਼ਲ ਚੌਧਰੀ ਪੁੱਤਰ ਨੰਦ ਕਿਸ਼ੌਰ ਵਾਸੀ ਨਾਹਰਪੁਰ ਰੂਪਾ ਥਾਣਾ ਸਦਰ ਗੁੜਗਓ ਨੇੜੇ ਸ਼ਮਸ਼ਾਨਘਾਟ ਹਰਿਆਣਾ ਦੋਸ਼ੀ ਜੋ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ। ਉਹਨਾਂ ਦੱਸਿਆ ਕਿ ਇਹਨਾਂ ਆਰੋਪੀਆਂ ਤੋਂ ਪਿਸਟਲ 32 ਬੋਰ-04, ਰਿਵਾਲਬਰ 32 ਬੋਰ-01, ਰੌਦ 32 ਬੋਰ-10, ਗੱਡੀ ਮਾਰਕਾ ਵਰਨਾ ਨੰਬਰੀ HR42-F-4521, ਗੱਡੀ ਮਾਰਕਾ ਡਿਜ਼ਾਇਰ ਨੰਬਰੀ HR26-CN-8433, ਗੱਡੀ ਮਾਰਕਾ ਫੋਰਡ ਫਿਸਟਾਂ ਨੰਬਰੀ PB02-CB-4866, ਮੋਟਰਸਾਈਕਲ ਮਾਰਕਾ ਸਪਲੈਂਡਰ PB10-CN-6829 ਬਰਾਮਦ ਹੋਇਆ ਹੈ।

LEAVE A REPLY

Please enter your comment!
Please enter your name here