ਕਾਂਗਰਸ ਪਾਰਟੀ ਦੇਸ਼ ਦੀਆਂ ਸਮੱਸਿਆਵਾਂ ਦੀ ਮਾਂ ਹੈ: ਪੀਐਮ ਮੋਦੀ

ਕਰੀਮਨਗਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਕਰੀਮਨਗਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਵਿਰੋਧੀ ਧਿਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਤੀਜੇ ਪੜਾਅ ਤੋਂ ਬਾਅਦ ਕਾਂਗਰਸ ਦਾ ਤੀਜਾ ਫਿਊਜ਼ ਉੱਡ ਗਿਆ ਹੈ ਅਤੇ ਬੀਆਰਐਸ ਦਾ ਵੀ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਕਾਂਗਰਸ ਪਾਰਟੀ ਦੇਸ਼ ਦੀਆਂ ਸਮੱਸਿਆਵਾਂ ਦੀ ਮਾਂ ਹੈ।

Advertisements

ਇਸਤੋ ਇਲਾਵਾ ਉਹਨਾਂ ਕਿਹਾ ਕਿ ਤੁਹਾਡੀ ਇੱਕ ਵੋਟ ਨੇ ਭਾਰਤ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦਿੱਤਾ ਹੈ। ਤੁਹਾਡੀ ਇੱਕ ਵੋਟ ਨੇ ਧਾਰਾ 370 ਨੂੰ ਖਤਮ ਕੀਤਾ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ। ਤੁਹਾਡੀ ਇੱਕ ਵੋਟ ਨੇ ਭਾਰਤ ਨੂੰ ਰੱਖਿਆ ਆਯਾਤਕ ਤੋਂ ਰੱਖਿਆ ਨਿਰਯਾਤਕ ਵਿੱਚ ਬਦਲ ਦਿੱਤਾ ਹੈ।

LEAVE A REPLY

Please enter your comment!
Please enter your name here