Friday, October 30, 2026
Home National ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਂਦੀ ਦਾ ਦਿਲ...

ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਂਦੀ ਦਾ ਦਿਲ ਦਾ ਦੌਰਾਂ ਪੈਣ ਕਾਰਣ ਹੋਈ ਮੌਤ

ਦਿੱਲੀ( ਦ ਸਟੈਲਰ ਨਿਊਜ਼)। ਅਦਾਕਾਰ ਅਰਵਿੰਦ ਤ੍ਰਿਵੇਂਦੀ ਜੋ ਕਿ ਰਾਮਾਇਣ ਵਿੱਚ ਰਾਵਣ ਦੇ ਕਿਰਦਾਰ ਲਈ ਸੱਭ ਤੋਂ ਮਸ਼ਹੂਰ ਮੰਨੇ ਜਾਂਦੇ ਹਨ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਣ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 82 ਸਾਲ ਸੀ। ਇਸ ਮਹਾਨ ਕਲਾਕਾਰ ਦੇ ਦੇਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।

Advertisements

ਇਸ ਦੋਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਾਨ ਕਲਾਕਾਰ ਦੇ ਦੇਹਾਂਤ ਦਾ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਅਰਵਿੰਦ ਤ੍ਰਿਵੇਂਦੀ ਰਾਮਾਇਣ ਵਿੱਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਸਿੱਧ ਅਦਾਕਾਰ ਮੰਨੇ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਖਬਰ ਹੈ ਅਤੇ ਪਰਮਾਤਮਾ ਉਨਾਂ ਦੀ ਆਤਮਾ ਨੂੰ ਸ਼ਾਤੀ ਦੇਵੇ। ਇਸਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹ ਇੱਕ ਬੇਮਿਸਾਲ ਨੇਤਾ ਅਤੇ ਦੂਸਰਿਆ ਪ੍ਰਤੀ ਹਮਦਰਦੀ ਜਤਾਉਣ ਵਾਲੇ ਉੱਘੇ ਅਦਾਕਾਰ ਸਨ।

LEAVE A REPLY

Please enter your comment!
Please enter your name here