ਸਾਡਾ ਨਿਸ਼ਾਨਾ ਦੇਸ਼ ਵਿਚੋਂ ਬੀਜੇਪੀ ਦੀ ਫਿਰਕੂ-ਕਾਰਪੋਰੇਟ ਦੀ ਗਠਜੋੜ ਵਾਲੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਹੈ: ਸੀ.ਪੀ.ਆਈ. (ਐਮ)

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਕਾ. ਜੋਗਿੰਦਰ ਲਾਲ ਭੱਟੀ ਰਾਜਪੁਰਭਾਈਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸਾਥੀ ਗੁਰਮੇਸ਼ ਸਿੰਘ ਸੂਬਾ ਕਮੇਟੀ ਮੈਂਬਰ ਨੇ ਵਿਸਥਾਰ ਨਾਲ ਦੇਸ਼ ਅੰਦਰ ਚੱਲ ਰਹੇ ਚੋਣ ਦੰਗਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਪੀ.ਆਈ. (ਐਮ) ਪੰਜਾਬ ਅੰਦਰ ਜਲੰਧਰ ਪਾਰਲੀਮੈਂਟ ਹਲਕੇ ਤੋਂ ਚੋਣ ਲੜ ਰਹੀ ਹੈ ਅਤੇ ਸਾਥੀ ਪ੍ਰਸ਼ੋਤਮ ਲਾਲ ਬਿਲਗਾ ਪਾਰਟੀ ਵੱਲੋਂ ਉਮੀਦਵਾਰ ਨਿਯੁਕਤ ਕੀਤੇ ਗਏ ਹਨ ।

Advertisements

ਉਹਨਾਂ ਦੱਸਿਆ ਕਿ ਸਾਡਾ ਨਿਸ਼ਾਨਾ ਦੇਸ਼ ਪੱਧਰ ਤੇ ਬੀ.ਜੇ.ਪੀ. ਦੀ ਫਿਰਕੂ-ਕਾਰਪੋਰੇਟ ਦੀ ਗਠਜੋੜ ਵਾਲੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਹੈ। ਉਹਨਾਂ ਨੇ ਹਾਜ਼ਰ ਸਾਥੀਆਂ ਨੂੰ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ ਜਿੱਥੇ ਜਿਲੇ ਹੁਸ਼ਿਆਰਪੁਰ ਦੀ ਪਾਰਟੀ ਦੀ ਡਿਊਟੀ ਲੱਗੀ ਹੈ, ਫੰਡ ਇਕੱਠਾ ਕਰਨ ਤੇ ਮੁਹਿੰਮ ਵਿੱਚ ਆਪਣਾ ਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਆ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਤਹਿਸੀਲ ਸਕੱਤਰ ਸਾਥੀ ਕਮਲਜੀਤ ਸਿੰਘ ਰਾਜਪੁਰਭਾਈਆਂ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਚੋਣ ਫੰਡ ਲਈ ਪ੍ਰਤੀ ਮੈਂਬਰ 500 ਰੁਪਏ ਇਕੱਠਾ ਕਰਨ ਅਤੇ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੋਰ ਫੰਡ ਇਕੱਠਾ ਕਰਨ ਦੀ ਠੋਸ ਯੋਜਨਾ ਬਣਾਈ ਗਈ ਹੈ। ਸਾਥੀਆਂ ਵਿੱਚ ਚੋਣ ਡਿਊਟੀਆਂ ਦੀ ਵੰਡ ਕੀਤੀ ਗਈ ।

13 ਮਈ ਨੂੰ ਸਾਥੀ ਬਿਲਗਾ ਦੇ ਨਾਮਜ਼ਦਗੀ ਕਾਗਜ਼  ਦਾਖਲ ਕਰਨ ਸਮੇਂ ਜਲੰਧਰ ਵਿਖੇ ਵੱਧ ਤੋਂ ਵੱਧ ਸਾਥੀ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ। 1 ਮਈ ਨੂੰ ਤਹਿਸੀਲ ਅੰਦਰ ਪੂਰੀ ਤਿਆਰੀ ਨਾਲ ਮਈ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਾਥੀ ਗੁਰਬਖਸ਼ ਸਿੰਘ ਸੂਸ, ਪ੍ਰੇਮ ਲਤਾ, ਧਰਮਪਾਲ, ਭੁਪਿੰਦਰ ਸਿੰਘ ,ਬਲਵਿੰਦਰ ਸਿੰਘ, ਰਾਜ ਰਾਣੀ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਅਖੀਰ ਵਿੱਚ ਸਾਥੀ ਜੋਗਿੰਦਰ ਲਾਲ ਭੱਟੀ ਨੇ ਆਏ ਹੋਏ ਸਾਥੀਆਂ ਨੂੰ ਮੀਟਿੰਗ ਦੇ ਫੈਸਲੇ ਲਾਗੂ ਕਰਨ ਲਈ ਅਪੀਲ ਕਰਦੇ ਹੋਏ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here