ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕੁਇੱਜ਼ ਮੁਕਾਬਲੇ ਕਰਵਾਏ ਗਏ

ਜਲੰਧਰ (ਦ ਸਟੈਲਰ ਨਿਊਜ਼)। ਭਾਸ਼ਾ ਵਿਭਾਗ ਪੰਜਾਬ ਵੱਲੋਂ ਬੱਚਿਆਂ ਵਿੱਚ ਧਾਰਮਿਕ, ਸਾਹਿਤਕ, ਸੱਭਿਆਚਾਰਕ ਤੇ ਪੰਜਾਬ ਦੇ ਇਤਿਹਾਸ ਸਬੰਧੀ ਰੂਚੀ ਪੈਦਾ ਕਰਨ ਲਈ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਪੱਧਰੀ ਕੁਇੱਜ਼ ਮੁਕਾਬਲੇ ਅੱਜ ਐਸ.ਡੀ. ਫੁਲਰਵਾਨ ਸੀਨੀਅਰ ਸੈਕੰਡਰੀ ਸਕੂਲ ਨਿਊ ਰੇਲਵੇ ਕਾਲੋਨੀ (ਪ੍ਰੀਤ ਨਗਰ) ਲਾਡੋਵਾਲੀ ਰੋਡ, ਜਲੰਧਰ ਵਿਖੇ ਕਰਵਾਏ ਗਏ। ਇਸ ਸਬੰਧੀ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲੇ ੳ,ਅ, ੲ ਤਿੰਨ ਵੱਖ-ਵੱਖ ਵਰਗਾਂ ਵਿੱਚ ਰਾਬੀਆ ਖੋਜ ਅਫ਼ਸਰ, ਪਟਿਆਲਾ ਦੀ ਦੇਖ-ਰੇਖ ਹੇਠ ਕਰਵਾਏ ਗਏ।  ‘ੳ’ ਵਰਗ ਵਿੱਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ‘ਅ’ ਵਰਗ ਵਿੱਚ ਨੌਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੇ ‘ੲ’ ਵਰਗ ਵਿੱਚ ਬੀ.ਏ./ਬੀ.ਐਸ.ਸੀ./ਬੀ.ਕਾਮ ਦੇ ਵਿਦਿਆਰਥੀਆਂ ਨੇ ਭਾਗ ਲਿਆ।

Advertisements

‘ੳ’ ਵਰਗ ਵਿੱਚ ਜਿਥੇ ਮਿੰਟਗੁਮਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਨਵਤੇਜ ਕੌਰ (ਅੱਠਵੀਂ) ਨੇ ਪਹਿਲਾ ਸਥਾਨ ਹਾਸਲ ਕੀਤਾ ਉਥੇ ਇਸੇ ਸਕੂਲ ਦੀ ਨਵਦੀਪ ਕੌਰ (ਛੇਵੀਂ) ਨੇ ਦੂਜਾ ਅਤੇ ਜਲੰਧਰ ਮਾਡਲ ਸਕੂਲ, ਜਲੰਧਰ ਦੀ ਪਾਇਲ (ਅੱਠਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ‘ਅ’ ਵਰਗ ਵਿੱਚ ਪੁਲਿਸ ਡੀ.ਏ.ਵੀ. ਸਕੂਲ ਦੀ ਸਾਨੀਆ ਅਰੋੜਾ (ਗਿਆਰਵੀਂ) ਨੇ ਪਹਿਲਾ, ਮਿੰਟਗੁਮਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਰਾਜਵੀਰ (ਬਾਰ੍ਹਵੀਂ) ਨੇ ਦੂਜਾ ਅਤੇ ਮਿੰਟਗੁਮਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਹੀ ਰੇਖਾ (ਦਸਵੀਂ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ‘ੲ’ ਵਰਗ ਵਿੱਚ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ, ਜਲੰਧਰ ਦੀ ਸਿਮਰਨ (ਬੀ.ਸੀ.ਏ. ਸਮੈਸਟਰ ਪੰਜਵਾਂ) ਨੇ ਪਹਿਲਾ, ਹੰਸ ਰਾਜ ਮਹਾਂਵਿਦਿਆਲਿਆ, ਜਲੰਧਰ ਦੀ ਕੀਰਤੀ (ਬੀ.ਏ. ਭਾਗ ਤੀਜਾ) ਨੇ ਦੂਜਾ ਅਤੇ ਇਸੇ ਕਾਲਜ ਦੀ ਤਰੁਨਿਕਾ ਰਾਮਪਾਲ (ਬੀ.ਏ. ਭਾਗ ਤੀਜਾ) ਨੇ ਤੀਸਰਾ ਸਥਾਨ ਹਾਸਲ ਕੀਤਾ।

LEAVE A REPLY

Please enter your comment!
Please enter your name here