ਗੁਰਦਾਸਪੁਰ ਦੇ ਪਿੰਡ ਚੌੜ ਸਿਧਵਾਂ ਵਿੱਚ 10 ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਹਾਲਤ ਗੰਭੀਰ

ਗੁਰਦਾਸਪੁਰ (ਦ ਸਟੈਲਰ ਨਿਊਜ਼) ਰਿਪੋਰਟ: ਲਵਪ੍ਰੀਤ ਸਿੰਘ ਖੁਸ਼ੀਪੁਰ। ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਚ ਇਕ 10 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਖਾਧਾ। ਲੜਕੇ ਦੇ ਚਾਚੇ ਨੇ ਦੱਸਿਆ ਕਿ ਦੋ ਲੜਕੇ ਪਤੰਗ ਲੁੱਟ ਰਹੇ ਸਨ। ਇਸੇ ਦੌਰਾਨ ਅਵਾਰਾ ਕੁਤਿਆ ਨੇ ਦੋਵਾਂ ਬੱਚਿਆ ਤੇ ਹਮਲਾ ਕਰ ਦਿੱਤਾ। ਇੱਕ ਲੜਕਾ ਕੁੱਤਿਆਂ ਤੋਂ ਬਚਕੇ ਦੌੜ ਗਿਆ ਅਤੇ ਉਸਦਾ 10 ਸਾਲਾਂ ਦਾ ਭਤੀਜਾ ਅਰਨਵ ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਉਸ ਦੇ ਸਿਰ ਅਤੇ ਲੱਕ ਉਤੇ ਉਨ੍ਹਾਂ ਨੇ ਡੂੰਘੇ ਟੱਕ ਮਾਰ ਦਿੱਤੇ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਕੋਲ ਹੀ ਸਥਿਤ ਘਰ ਦੇ ਵਿੱਚ ਮਿਸਤਰੀ ਲੱਗੇ ਹੋਏ ਸੀ ਜਦੋਂ ਉਨ੍ਹਾਂ ਨੇ ਲੜਕੇ ਨੂੰ ਕੁੱਤਿਆਂ ਦੇ ਚੁੰਗਲ ਵਿੱਚ ਘਿਰਿਆ ਦੇਖਿਆ ਤਾਂ ਉਹਨਾਂ ਨੇ ਬੱਚੇ ਨੂੰ ਕੁੱਤਿਆਂ ਤੋਂ ਬਚਾਇਆ।

Advertisements

ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਜਾਂ ਤਾਂ ਕੁੱਤਿਆਂ ਨੂੰ ਦਵਾਈ ਪਾ ਦਿੱਤੀ ਜਾਵੇ ਜਾਂ ਪਿੰਡ ਵਿੱਚ ਕੁੱਤੇ ਹੋਰ ਕਿਸੇ ਥਾਂ ਛੱਡੇ ਜਾਣ। ਦੂਜੇ ਪਾਸੇ ਡਾਕਟਰ ਨੇ ਦੱਸਿਆ ਲੜਕੇ ਦੀ ਹਾਲਤ ਗੰਭੀਰ ਹੈ, ਉਸਨੂੰ ਰੈਬੀਜ਼ ਦੇ ਟੀਕੇ ਲਗਾ ਦਿੱਤੇ ਗਏ ਹਨ। ਬਾਕੀ ਇਲਾਜ ਅੰਮ੍ਰਿਤਸਰ ਹੋਵੇਗਾ। ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here