ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਆਲੇ-ਦੁਆਲੇ ਦੀ ਸਾਫ ਸਫਾਈ ਜ਼ਰੂਰੀ: ਡਾ. ਅਰੋੜਾ 

 

ਫ਼ਿਰੋਜ਼ਪੁਰ  (ਦ ਸਟੈਲਰ ਨਿਊਜ਼): ਐਸਡੀਐਮ ਗੁਰੂਹਰਸਹਾਏ-ਕਮ-ਸਹਾਇਕ ਕਮਿਸ਼ਨਰ (ਜ) ਬਬਨਦੀਪ ਸਿੰਘ ਵਾਲੀਆ ਦੀ ਪ੍ਰਧਾਨਗੀ ਅਤੇ ਸਿਵਲ ਸਰਜਨ ਡਾ.ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਇੰਟਰ ਸੈਕਟੋਰੀਅਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ.ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਨੈਸ਼ਨਲ ਅਰਬਨ ਹੈਲਥ ਮਿਸ਼ਨ ਵੱਲੋਂ ਜ਼ਿਲ੍ਹਾ ਟਾਸਕ ਫੋਰਸ ਅਰਬਨ ਟੀਕਾਕਰਨ ਟੀਮ ਗਠਿਤ ਕੀਤੀ ਜਾਵੇਗੀ ਜੋ ਕਿ ਰੁਟੀਨ ਇਮੂਨਾਈਜੇਸ਼ਨ ਦੇ ਤਹਿਤ ਦਿੱਤੇ ਗਏ ਹੋਏ ਖੇਤਰ ਵਿਚ ਜਾ ਕੇ ਬੱਚਿਆਂ ਦਾ ਟੀਕਕਰਨ ਕਰੇਗੀ ਕਿਉਂਕਿ ਕੋਵਿਡ ਮਹਾਂਮਾਰੀ ਦੇ ਦੌਰਾਨ ਕੁਝ ਬੱਚਿਆਂ ਦਾ ਰੁਟੀਨ ਟੀਕਾਕਰਨ ਵਿਚ ਲੇਟ ਹੋ ਗਿਆ ਹੈ। ਇਸ ਲਈ ਜ਼ਿਲ੍ਹਾ ਟਾਸਕ ਫੋਰਸ ਅਰਬਨ ਟੀਕਾਕਰਨ ਟੀਮ ਵੱਲੋਂ ਹੁਣ ਨਿਯਮਿਤ ਤੌਰ ‘ਤੇ ਨਿਸ਼ਚਿਤ ਖੇਤਰਾਂ ‘ਤੇ ਟੀਕਾਕਰਨ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਬੱਚਾ ਇਸ ਰੂਟੀਨ ਇਮੂਨਾਇਜੇਸ਼ਨ ਤੋਂ ਵਾਂਝਾ ਨਾ ਰਹਿ ਸਕੇ।

Advertisements

ਇਸ ਮੌਕੇ ਟੀਕਾਕਰਨ ਅਫ਼ਸਰ ਡਾ.ਮੀਨਾਕਸ਼ੀ ਅਬਰੋਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਆਪਣਾ ਰੁਟੀਨ ਇਮੂਨਾਈਜ਼ੇਸ਼ਨ ਕਰਵਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਡਾ. ਮੀਨਾਕਸ਼ੀ ਅਬਰੋਲ ਨੇ ਸਮੂਹ ਵਿਭਾਗਾਂ ਨੂੰ ਰੂਟੀਨ ਇੰਮੋਨਾਈਜ਼ੇਸ਼ਨ ਵਿੱਚ ਪੂਰਨ ਸਹਿਯੋਗ ਦੇਣ ਲਈ ਅਤੇ ਲੋਕਾਂ ਵਿੱਚ ਰੂਟੀਨ ਇੰਮੂਨਾਈਜੇਸ਼ਨ ਦੇ ਲਈ  ਜਾਗਰੂਕਤਾ ਪੈਦਾ ਕਰਨ ਲਈ ਵੀ ਕਿਹਾ ਵੀ ਕਿਹਾ ਗਿਆ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਸੰਸਥਾ ਫਿਰੋਜ਼ਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮੇਘਾ ਪ੍ਰਕਾਸ਼ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁਟੀਨ ਇਮੂਨਾਈਜੇਸ਼ਨ ਨੂੰ ਮਜ਼ਬੂਤ ਕਰਨ ਲਈ ਡਿਸਟ੍ਰਿਕ ਟਾਸਕ ਫੋਰਸ ਟੀਮ ਸੰਗਠਿਤ ਕੀਤੀ ਜਾਵੇਗੀ ਜੋ ਕਿ ਨਿਰਧਾਰਿਤ ਖੇਤਰਾਂ ਵਿਚ ਵਿਚ ਜਾ ਕੇ ਰੁਟੀਨ ਇਮੂਨਾਈਜ਼ੇਸ਼ਨ ਕੈਂਪ ਦੇ ਦੌਰਾਨ ਟੀਕਾਕਰਨ ਕਰੇਗੀ।

ਸਿਵਲ ਸਰਜਨ ਡਾ.ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰੀ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਬਰਸਾਤੀ ਮੌਸਮ ਵਿੱਚ ਅਕਸਰ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਜਿਹੀਆਂ ਬਿਮਾਰੀਆਂ ਵਧ ਜਾਣ ਦਾ ਖਤਰਾ ਹੁੰਦਾ ਹੈ। ਇਸ ਲਈ ਆਪਣੇ ਘਰਾਂ ਵਿੱਚ ਜਾਂ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੋ ਅਤੇ  ਕਿਸੇ ਵੀ ਜਗ੍ਹਾ ਤੇ ਪਾਣੀ ਖੜ੍ਹਾ ਨਾ ਹੋਣ ਦਿਓ ਤਾਂ ਕਿ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਲਈ  ਮਲੇਰੀਆ ਡੇਂਗੂ ਵਰਗੀਆਂ ਬੀਮਾਰੀਆਂ ਤੋਂ ਬਚਾਅ ਕਰਨ ਲਈ ਹਮੇਸ਼ਾਂ ਸਰੀਰ ਢੱਕਿਆ ਰਹਿਣ ਵਾਲੇ ਕੱਪੜੇ ਪਾਏ ਜਾਣ ਅਤੇ ਸੌਣ ਸਮੇਂ ਮੱਛਰਦਾਨੀ ਦਾ ਉਪਯੋਗ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦਾ ਨਾਅਰਾ ਦਿੱਤਾ ਜਾਂਦਾ ਹੈ ਤਾਂ ਜੋ ਹਰੇਕ ਵਿਅਕਤੀ ਵੱਲੋਂ ਆਪਣੇ ਦਫ਼ਤਰ ਅਤੇ ਘਰ ਦੇ ਕੂਲਰਾਂ,ਫਰਿੱਜਾਂ,ਟੈਂਕੀਆਂ ਅਤੇ ਛੱਤਾਂ ਉੱਪਰ ਪਏ ਬਰਤਨਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸਡੀਐਮ ਗੁਰੂਹਰਸਹਾਏ ਸ਼੍ਰੀ ਬਬਨਦੀਪ ਸਿੰਘ ਵਾਲੀਆ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਲੇਰੀਆ, ਡੇਂਗੂ ਅਤੇ ਹੋਰ ਵਾਟਰ ਬੋਰਨ ਬੀਮਾਰੀਆਂ, ਬੁਖਾਰ ਦੀ ਰੋਕਥਾਮ ਅਤੇ ਬਚਾਓ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੀ ਆਪਣੇ ਦਫਤਰ ਵਿਖੇ ਜਾਂ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਅਤੇ ਨਾਲ ਹੀ ਇਸ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗਗਨਦੀਪ ਵਿਰਕ ਤੇ ਪੀਸੀਐਸ ਅਭਿਸ਼ੇਕ ਸ਼ਰਮਾ ਵੀ ਹਾਜ਼ਰ ਸਨ।

ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ.ਰਵੀ ਰਾਮਸ਼ਰਨ ਖੇੜਾ, ਐਸ.ਐਮ.ਓ.ਡਾ.ਭੁਪਿੰਦਰਜੀਤ ਕੌਰ,ਡਾ.ਕਰਨਬੀਰ ਕੌਰ,ਡਾ.ਦਪਿੰਦਰਪਾਲ,ਡਾ.ਬਲਕਾਰ ਸਿੰਘ,ਡਾ.ਜ਼ੈਨੀ ਗੋਇਲ,ਡੀ.ਪੀ.ਐੱਮ.ਹਰੀਸ਼ ਕਟਾਰੀਆ,ਡਾ.ਯੁਵਰਾਜ ਨਾਰੰਗ,ਰਜਨੀਕ ਕੌਰ,ਜੌਤੀ,ਅੰਕੁਸ਼ ਭੰਡਾਰੀ,ਸਟ੍ਰੀਮ ਲਾਈਨ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ   ਦੀਵਾਨ ਚੰਦ ਸੁਖੀਜਾ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here