ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸੰਬਧੀ ਜਾਗਰੂਕਤਾ ਰੈਲੀ ਦਾ ਆਯੋਜਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)।  “ਸਿਹਤ ਅਤੇ ਮਾਨਵਤਾਵਾਦੀ ਸੰਕਟ ਵਿੱਚ ਡਰੱਗ ਚੁਣੌਤੀਆਂ ਨੂੰ ਸੰਬੋਧਿਤ ਕਰਨਾ “ ਥੀਮ ਅਧਾਰਿਤ ” ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ” ਸੰਬਧੀ ਅੱਜ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਜਾਗਰੂਕਤਾ ਗਤੀਵਿਧੀਅਆਂ ਦੀ ਲੜੀ ਵਜੋਂ  ਰੈਲੀ ਦਾ  ਆਯੋਜਨ ਸਥਾਨਕ ਜ਼ਿਲ੍ਹਾ ਹਸਪਤਾਲ ਤੋਂ ਕੀਤਾ ਗਿਆ। ਜਾਗਰੂਕਤਾ ਰੈਲੀ ਨੂੰ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ, ਐਸ.ਐਮ.ੳ ਡਾ.ਸਵਾਤੀ ਨੇ ਸਾਂਝੇ ਤੌਰ ਤੇ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਸ ਰੈਲ਼ੀ ਵਿੱਚ ਸਿਵਲ ਹਸਪਤਾਲ, ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ, ਸਵੈ-ਸਵੇ ਸੰਸਥਾਂ ਸ਼ਾਨ, ਐਨ.ਜੀ.ਓ ਕੇਅਰਨੈਸ ਐਂਡ ਅਵੇਅਰਨੈਸ ਅਤੇ ਹਿਮਾਲਿਆ ਫਾਊਂਡਡੈਸ਼ਨ ਦੇ ਮੈਂਬਰਾਂ ਤੋਂ ਇਲਾਵਾ ਨਸ਼ਾ ਮੁੱਕਤੀ ਅਤੇ ਮੁੜ ਵਸੇਵਾ ਕੇਂਦਰ ਫਹਿਤਗੜ੍ਹ ਦੇ ਸਟਾਫ ਨੇ ਭਾਗ ਲਿਆ। ਇਹ ਰੈਲੀ ਸਿਵਲ ਹਸਪਤਾਲ ਤੋਂ ਸ਼ੂਰੂ ਹੋਕੇ ਫਗਵਾੜਾ ਚੌਂਕ ਤੋਂ ਹੁੰਦੀ ਹੋਈ ਵਾਪਿਸ ਸਿਵਲ ਹਸਪਤਾਲ ਵਿਖੇ ਸਮਾਪਤ ਹੋਈ ।

Advertisements

ਸਮਾਪਤੀ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾ.ਪਵਨ ਕੁਮਾਰ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਇਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਭਵਿੱਖਤ ਪੀੜੀ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਵੇਗਾ। ਉਨਾਂ ਕਿਹਾ ਕਿ ਨਸ਼ਾ ਸਿਰਫ ਇੱਕ ਬੰਦੇ ਦਾ ਹੀ ਨਹੀਂ ਸਗੋਂ ਸਾਰੇ ਪਰਿਵਾਰ ਦਾ ਜੀਵਨ ਬਰਬਾਦ ਕਰ ਦਿੰਦਾ ਹੈ। ਇਹ ਇੱਕ ਮਾਨਸਿਕ ਬੀਮਾਰੀ ਹੈ ਜਿਸ ਨੂੰ ਸਹੀ ਇਲਾਜ ਨਾਲ ਹਮੇਸ਼ਾ ਲਈ ਛੱਡਿਆ ਜਾ ਸਕਦਾ ਹੈ ।

ਇਸ ਮੌਕੇ  ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ ਨੇ ਦੱਸਿਆ ਕਿ ਜ਼ਿਲ੍ਹੇ  ਅੰਦਰ ਵਿਭਾਗ ਵਲੋਂ ਇੱਕ ਨਸ਼ਾ ਮੁੱਕਤੀ ਤੇ ਪੁਨਰਵਾਸ ਕੇਂਦਰ, 02 ਨਸ਼ਾ ਮੁੱਕਤੀ  ਕੇਂਦਰ ਅਤੇ 25 ਤੋਂ 27 ਓਟ ਕਲੀਨਿਕ ਚੱਲ ਰਹੇ ਜਿੱਥੇ ਕਿ ਨਸ਼ੇ ਦੇ ਮਰੀਜ਼ ਬਿਨਾਂ ਭਰਤੀ ਹੋਏ ਡਾਕਟਰ ਦੀ ਹਾਜ਼ਰੀ ਵਿੱਚ ਦਵਾਈ ਲੈ ਸਕਦੇ ਹਨ। ਦਵਾਈ ਦੇ ਨਾਲ ਇੱਥੇ ਨਸ਼ੇ ਦੇ ਆਦੀ ਮਰੀਜ਼ਾ ਦੀ ਮਜ਼ਬੂਤ ਕਾਉਂਸੀਲਿੰਗ ਕੀਤੀ ਜਾਂਦੀ ਹੈ ਜਿਹੜੀ ਕਿ ਮਰੀਜ਼ ਨੂੰ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰਕੇ ਨਸ਼ਾ ਛੱਡਣ ਵਿੱਚ ਸਹਾਈ ਹੁੰਦੀ ਹੈ। ਉਨਾਂ ਕਿਹਾ ਕਿ ਸਮਾਜ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਬਚਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ। ਇਸ ਮੌਕੇ ਮਨੋਵਿਗਆਨਿਕ ਡਾ.ਰਾਜ ਕੁਮਾਰ, , ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮਾਸ ਮੀਡੀਆ ਅਫਸਰ ਤਿਪ੍ਰਤਾ ਦੇਵੀ,ਰਮਨਦੀਪ ਕੌਰ,ਕਾਊਂਸਲਰ ਚੰਦਨ ਕੁਮਾਰ, ਸੰਦੀਪ ਕੁਮਾਰੀ, ਰਜਨੀ  ਹਾਜ਼ਰ ਸਨ । ਇਸ ਤੋਂ ਇਲਾਵਾ ਐਨ.ਜੀ.ਓ ਸ਼ਾਨ ਦੇ ਮੈਨੇਜਰ ਰੋਹਿਤ ਸ਼ਰਮਾ, ਐਨ.ਜੀ.ਓ ਹਿਮਾਲਿਆ ਫਾਊਂਡਡੈਸ਼ਨ ਦੇ ਮੈਨੇਜਰ ਰੋਹਿਨੀ ਗੌਤਮ, ਐਨ.ਜੀ.ਓ ਕੇਅਰਨੈਸ ਐਂਡ ਅਵੇਅਰਨੈਸ ਦੇ ਪ੍ਰੈਜ਼ੀਡੈਂਟ ਰਾਹੁਲ ਧੀਮਾਨ ਆਦਿ ਹਾਜ਼ਰ ਰਹੇ ।

LEAVE A REPLY

Please enter your comment!
Please enter your name here