ਹਰਿੰਦਰ ਸਿੰਘ ਤੇ ਮੈਡਮ ਨਵਲਦੀਪ ਸ਼ਰਮਾ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ: ਡੀ ਟੀ ਐੱਫ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਜ਼ਿਲ੍ਹਾ  ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ  ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ  ਦੇ ਸੱਦੇ ਤੇ ਅਧਿਆਪਕ ਹਰਿੰਦਰ ਸਿੰਘ ਤੇ ਮੈਡਮ ਨਵਲ ਦੀਪ ਸ਼ਰਮਾ ਨੂੰ ਤੁਰੰਤ ਰੈਗੂਲਰ ਕਰਨ ਤੇ ਪਿਛਲੇ ਬਕਾਏ ਜਾਰੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ।ਗੌਰਤਲਬ ਹੈ ਕਿ ਇਹਨਾਂ ਦੋਵੇਂ ਅਧਿਆਪਕਾਂ ਦੇ ਰੈਗੂਲਰ ਆਦੇਸ਼ ਬਿਨਾ ਵਜ੍ਹਾ ਰੋਕ ਕੇ ਰੱਖੇ ਹੋਏ ਹਨ ਜਦਕਿ ਸੰਘਰਸ਼ ਦੌਰਾਨ ਹੋਏ ਬਾਕੀ ਸਾਰੇ ਪਰਚੇ ਰੱਦ ਹੋ ਚੁੱਕੇ ਹਨ ।ਵਿਭਾਗ ਨੇ  ਰੈਗੂਲਰ ਕਰਨ ਦੀ ਥਾਂ ਉਲਟਾ ਤਨਖਾਹ ਵੀ ਬੰਦ ਕਰ ਦਿੱਤੀ ਹੈ ਜੋ ਕਿ ਸਰਾਸਰ ਨਾਇਨਸਾਫੀ ਹੈ।ਇਨਸਾਫ਼ ਨਾ ਮਿਲਣ ਤੇ ਜੱਥੇਬੰਦੀ ਵੱਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ  ਹੋਈਆਂ ਬਦਲੀਆਂ ਨੂੰ ਨਿਆਂਸੰਗਤ ਤਰੀਕੇ ਨਾਲ ਲਾਗੂ ਕੀਤਾ ਜਾਵੇ। ਟਾਲਮਟੋਲ ਦਾ ਰਵਇਆ ਛੱਡ ਕੇ ਅਧਿਆਪਕਾਂ ਦੀ ਖੱਜਲ ਖੁਆਰੀ ਰੋਕੀ ਜਾਵੇ, ਦੇਰੀ ਨਾਲ ਮਿਲਦੀਆਂ ਤਨਖਾਹਾਂ,ਇਕੱਲੇ ਅਧਿਆਪਕ ਵਾਲੇ ਸਕੂਲਾਂ ਵਿੱਚ ਅਧਿਆਪਕ ਭੇਜੇ ਜਾਣ,ਸੀਨੀਆਰਤਾ ਸੂਚੀ ਨੂੰ ਸਹੀ ਕੀਤਾ ਜਾਵੇ,ਮੈਡੀਕਲ ਬਿੱਲਾਂ ਦੇ ਕੇਸਾਂ ਦਾ ਭੁਗਤਾਨ ਜਲਦ ਕੀਤਾ ਜਾਵੇ ਤੇ ਸੇਵਾ ਪੱਤਰੀਆਂ ਨੂੰ ਸਮੇਂ ਸਿਰ ਭਰਿਆ ਜਾਵੇ।

Advertisements

ਇਸ ਮੌਕੇ ਜ਼ਿਲ੍ਹਾ ਸਕੱਤਰ ਤਜਿੰਦਰ ਸਿੰਘ,ਸੂਬਾ ਕਮੇਟੀ ਮੈਂਬਰ ਹਰਵਿੰਦਰ ਅੱਲੂਵਾਲ਼,ਐਸ ਪੀ ਸਿੰਘ,ਮਲਕੀਤ ਸਿੰਘ ਬਲਾਕ ਪ੍ਰਧਾਨ,ਕਰਮਜੀਤ ਸਿੰਘ,ਮੈਡਮ ਜਤਿੰਦਰ ਕੌਰ,ਮੈਡਮ ਰਿਤੂ ਜੋਸ਼ੀ ,ਜਸਵਿੰਦਰ ਸਿੰਘ, ਸੁਖਪਾਲ ਸਿੰਘ,ਨਿਸ਼ਾ ਭਗਤ,ਜਤਿੰਦਰ ਸਿੰਘ,ਅਮਰਦੀਪ,ਅਸ਼ਵਨੀ ਕੁਮਾਰ,ਅਸ਼ਵਨੀ ਗਰੋਵਰ ,ਨਰਿੰਦਰ ਭੰਡਾਰੀ ਸ਼ਾਮਿਲ ਸਨ।

LEAVE A REPLY

Please enter your comment!
Please enter your name here