ਦਿਵਿਆਂਗਜਨ ਵਿਦਿਆਰਥੀ ਰਾਸ਼ਟਰੀ ਵਜ਼ੀਫਾ ਸਕੀਮ ਦਾ ਲਾਭ ਉਠਾਉਣ ਲਈ ਕਰਨ ਅਪਲਾਈ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਫਿਰੋਜ਼ਪੁਰ ਸ੍ਰੀ ਨਵੀਨ ਗੜਵਾਲ ਨੇ ਦੱਸਿਆ ਕਿ ਦਿਵਿਆਂਗਜਨ ਵਿਦਿਆਰਥੀਆਂ ਲਈ ਦਸਵੀ ਤੋਂ ਹੇਠਲੇ ਅਤੇ ਦਸਵੀਂ ਤੋਂ ਬਾਅਦ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਦੀ ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਰਾਹੀਂ ਰਾਸ਼ਟਰੀ ਵਜ਼ੀਫਾ ਸਕੀਮ ਅਧੀਨ ਸਕਾਲਰਸ਼ਿਪ ਦਿੱਤੀ ਜਾਂਦੀ ਹੈ।

Advertisements

ਉਨ੍ਹਾਂ ਦੱਸਿਆ ਕਿ ਰਾਸ਼ਟਰੀ ਵਜ਼ੀਫਾ ਸਕੀਮ ਦਾ ਲਾਭ ਉਠਾਉਣ ਲਈ  ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 30 ਸਤੰਬਰ 2022 ਅਤੇ ਪੋਸਟ-ਮੈਟ੍ਰਿਕ ਲਈ 31 ਅਕਤੂਬਰ 2022 ਤੱਕ ਫਾਰਮ ਅਪਲਾਈ ਹੋਣਗੇ। ਇਹ ਫਾਰਮ www.scholarship.gov.in ਵੈਬਸਾਈਟ ਤੇ ਅਪਲਾਈ ਕੀਤੇ ਜਾ  ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਦਿਵਿਆਂਗਜਨ ਵਿਦਿਆਰਥੀ ਇਹ ਫਾਰਮ ਜ਼ਰੂਰ ਅਪਲਾਈ ਕਰੇ।

LEAVE A REPLY

Please enter your comment!
Please enter your name here