ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਦੇਸ਼ ਵਿੱਚ ਸਿਰਫ਼ ਗਾਂਧੀ ਪਰਿਵਾਰ ਹੀ ਸਵਤੰਤਰਾ ਸੈਨਾਨੀ ਹੈ, ਹੋਰ ਕੋਈ ਨਹੀਂ: ਪ੍ਰਦੀਪ ਠਾਕੁਰ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ । ਵਿਨਾਇਕ ਦਾਮੋਦਰ ਸਾਵਰਕਰ ਜਿਨ੍ਹਾਂ ਨੂੰ ਅੱਜ ਹਰ ਕੋਈ ਵੀਰ ਸਾਵਰਕਰ ਦੇ ਨਾਂ ਨਾਲ ਜਾਣਦਾ ਹੈ। ਪਰ ਕਾਂਗਰਸ ਪਾਰਟੀ ਦੀ ਗੰਦੀ ਸੋਚ ਵਾਰ-ਵਾਰ ਸਾਹਮਣੇ ਆਉਂਦੀ ਹੈ।ਕਦੇ ਖੁਦ ਰਾਹੁਲ ਬਾਬਾ ਵੀਰ ਸਾਵਰਕਰ ਤੇ ਗੰਦੀ ਟਿੱਪਣੀ ਕਰਕੇ ਆਪਣੀ ਸਿਆਸਤ ਚਮਕਾਉਂਦਾ ਹੈ।ਤਾਂ ਕਦੇ ਕਾਂਗਰਸ ਪਾਰਟੀ ਦੇ ਮੁੱਦੇ ਨੂੰ ਭੁਨਾਉਣ ਲਈ ਰਾਸ਼ਟਰਵਾਦ ਦੇ ਸਭ ਤੋਂ ਵੱਡੇ ਨਾਇਕ ਨੂੰ ਕੋਸਨਾ ਸ਼ੁਰੂ ਕਰ ਦਿੰਦੀ ਹੈ। ਵੀਰ ਸਾਵਰਕਰ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਭਾਜਪਾ ਨੇ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇਤਾ ਪ੍ਰਦੀਪ ਠਾਕੁਰ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਦੇਸ਼ ਦੀ ਜਨਤਾ ਸਾਵਰਕਰ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਵਰਕਰ ਦਾ ਅਪਮਾਨ ਕਰਨ ਤੇ ਕਿਹਾ ਕਿ ਭਾਰਤ ਜੋੜੋ ਯਾਤਰਾ ਭਾਰਤ ਤੋੜੋ ਯਾਤਰਾ ਬਣ ਗਈ ਹੈ। ਉਨ੍ਹਾਂ ਨੇ ਵੀਰ ਸਾਵਰਕਰ ਦੇ ਖਿਲਾਫ ਟਿੱਪਣੀ ਕਰਨ ਲਈ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਸੋਚਦੇ ਹਨ ਕਿ ਦੇਸ਼ ਵਿੱਚ ਸਿਰਫ ਗਾਂਧੀ ਪਰਿਵਾਰ ਹੀ ਸਵਤੰਤਰਾ ਸੈਨਾਨੀ ਹੈ ਹੋਰ ਕੋਈ ਨਹੀਂ। ਠਾਕੁਰ ਨੇ ਕਿਹਾ ਕਿ ਆਜ਼ਾਦੀ ਘੁਲਾਟੀਏ ਅਤੇ ਸ਼ਹੀਦ ਵੀਰ ਸਾਵਰਕਰ ਦੇ ਨਾਂ ਤੇ ਕਾਂਗਰਸ ਹਮੇਸ਼ਾ ਹੀ ਰਾਜਨੀਤੀ ਕਰਦੀ ਰਹੀ ਹੈ। ਠਾਕੁਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ਤੇ ਕਾਂਗਰਸੀ ਨੇਤਾ ਵੀਰ ਸਾਵਰਕਰ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਰਹੇ ਹਨ।ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਕਿਹਾ ਦਿੱਤਾ ਸੀ ਕਿ ਮੈਂ ਸਿਰਫ ਇਹ ਕਿਹਾ ਸੀ ਕਿ ਗਾਂਧੀ ਸਾਡਾ ਹੈ ਅਤੇ ਸਾਵਰਕਰ ਤੁਹਾਡਾ ਹੈ, ਕੀ ਕੁਝ ਗਲਤ ਕਿਹਾ? ਕੀ ਤੁਸੀਂ ਸਾਵਰਕਰ ਨੂੰ ਬਾਹਰ ਕੱਢ ਕੇ ਸੁੱਟ ਦਿੱਤਾ ਸੀ।

Advertisements

ਜੇ ਅਜਿਹਾ ਹੈ,ਤਾਂ ਬਹੁਤ ਵਧੀਆ ਕੀਤਾ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਇਰਾਦਿਆਂ ਨੂੰ ਸਮਝਣ ਲਈ ਉਨ੍ਹਾਂ ਦੇ ਬਿਆਨਾਂ ਨੂੰ ਯਾਦ ਕੀਤਾ ਜਾ ਸਕਦਾ ਹੈ। ਉਹ ਹਰ ਮੌਕੇ ਤੇ ਸਾਵਰਕਰ ਨੂੰ ਕੋਸਦੇ ਰਹੇ ਹਨ।ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਆਜ਼ਾਦੀ ਘੁਲਾਟੀਏ ਬਾਰੇ ਬੇਸ਼ਰਮੀ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹਿੰਦੂਤਵ ਵਿਚਾਰਧਾਰਕ ਵੀਰ ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਵੀ ਬਾਕੀ ਕਾਂਗਰਸੀ ਆਗੂਆਂ ਵਾਂਗ ਮਰਹੂਮ ਵੀਰ ਸਾਵਰਕਰ ਬਾਰੇ ਰੋਜ਼ਾਨਾ ਝੂਠ ਬੋਲਦੇ ਰਹਿੰਦੇ ਹਨ।ਦੇਸ਼ ਦੀ ਜਨਤਾ ਉਨ੍ਹਾਂ ਨੂੰ  ਸਹੀ ਸਮੇਂ ਤੇ ਢੁੱਕਵਾਂ ਜਵਾਬ ਦੇਵੇਗੀ।ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਹਾਰਾਸ਼ਟਰ ਚ ਆਪਣੀ ਪ੍ਰੈੱਸ ਕਾਨਫਰੰਸ ਚ ਵਿਨਾਇਕ ਦਾਮੋਦਰ ਸਾਵਰਕਰ ਵੱਲੋਂ ਬ੍ਰਿਟਿਸ਼ ਸਰਕਾਰ ਨੂੰ ਲਿਖੀ ਚਿੱਠੀ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਮੁਆਫੀ ਮੰਗੀ ਸੀ ਅਤੇ ਉਹਨਾਂ ਨੂੰ ਕਿਹਾ ਸੀ, ਸਰ, ਮੈਂ ਤੁਹਾਡਾ ਨੌਕਰ ਰਹਿਣਾ ਚਾਹੁੰਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਸਰ ਮੈਂ ਤੁਹਾਡਾ ਸੇਵਕ ਬਣਨਾ ਚਾਹੁੰਦਾ ਹਾਂ, ਮੈਂ ਨਹੀਂ ਲਿਖਿਆ ਸਾਵਰਕਰ ਜੀ ਨੇ ਅੰਗਰੇਜ਼ਾਂ ਨੂੰ ਲਿਖਿਆ ਸੀ, ਗਾਂਧੀ, ਨਹਿਰੂ, ਪਟੇਲ ਵੀ ਜੇਲ੍ਹ ਗਏ ਸਨ, ਉਨ੍ਹਾਂ ਨੇ ਮੁਆਫੀ ਨਹੀਂ ਮੰਗੀ।ਪਰ ਸਾਵਰਕਰ ਨੇ ਮੁਆਫੀ ਮੰਗ ਲਈ।

LEAVE A REPLY

Please enter your comment!
Please enter your name here