ਮੱਛੀਆਂ ਫੜਦੇ ਪਾਕਿਸਤਾਨ ਪਹੁੰਚੇ ਇੱਕ ਮਛੇਰੇ ਦੀ ਹੋਈ ਮੌਤ, 16 ਦਿਨਾਂ ਬਾਅਦ ਦੇਹ ਕੀਤੀ ਬੀਐੱਸਐੱਫ ਦੇ ਹਵਾਲੇ

ਗੁਜਰਾਤ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੁਜਰਾਤ ਦੇ ਸਮੁੰਦਰ ਵਿੱਚ ਮੱਛੀਆਂ ਫੜਦੇ ਹੋਏ ਪਾਕਿਸਤਾਨ ਪਹੁੰਚੇ ਇੱਕ ਮਛੇਰੇ ਦੀ ਪਾਕਿਸਤਾਨ ਜੇਲ੍ਹ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਭੂਪਤ ਭਾਈ ਉਮਰ 52 ਸਾਲਾ ਵਾਸੀ ਗੁਜਰਾਤ ਦੇ ਸੋਮਨਾਥ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਦਾ ਇੱਕ ਨੌਜਵਾਨ ਮੱਛੀ ਫੜਦਾ ਫੜ੍ਹਦਾ ਪਾਕਿਸਤਾਨ ਵਿੱਚ ਜਾ ਪਹੁੰਚਿਆ ਤੇ ਪਾਕਿਸਤਾਨ ਵਿੱਚ ਉਸ ਨਾਲ ਬੁਰਾ ਵਿਵਹਾਰ ਹੋਇਆ।

Advertisements

ਜਾਣਕਾਰੀ ਮੁਤਾਬਕ ਪਾਕਿਸਤਾਨੀ ਜੇਲ੍ਹਾਂ ਵਿੱਚ ਭਾਰਤੀ ਕੈਦੀਆਂ ਨਾਲ ਬੁਰਾ ਵਿਵਹਾਰ ਕੀਤਾ ਜਾਦਾ ਹੈ ਅਤੇ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਭੇਜਣ ਵਿੱਚ ਵੀ ਦੇਰੀ ਕੀਤੀ ਜਾਦੀ ਹੈ। ਭੂਪਤ ਦੀ ਮ੍ਰਿਤਕ ਦੇਹ 16 ਦਿਨ ਬਾਅਦ ਭੇਜੀ ਗਈ ਹੈ। ਪਾਕਿਸਤਾਨ ਵਾਲਿਆਂ ਨੇ ਮ੍ਰਿਤਕ ਦੇਹ ਬੀਐੱਸਐੱਫ ਦੇ ਹਵਾਲੇ ਕੀਤੀ ਹੈ ਅਤੇ ਐਬੂਲੈਸ ਜ਼ਰੀਏ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰੱਖਵਾਈਆਂ ਗਿਆ।

LEAVE A REPLY

Please enter your comment!
Please enter your name here